ਜੋਬਨ ਰੁੱਤੇ ਜੋ ਵੀ ਮਰਦਾ,
ਫੁੱਲ ਬਣੇ ਜਾਂ ਤਾਰਾ,
ਜੋਬਨ ਰੁੱਤੇ ਆਸ਼ਕ ਮਰਦੇ,
ਜਾਂ ਕੋਈ ਕਰਮਾਂ ਵਾਲਾ,
ਯਾ ਉਹ ਮਰਨ ਕਿ ਜਿਨ੍ਹਾਂ ਲਿਖਾਏ,
ਹੰਝੂਆਂ ਨਾਲ ਨਸੀਬੇ,
ਯਾ ਉਹ ਮਰਨ ਕਿ ਜਿਨ੍ਹਾਂ ਦੀ ਕਬਰੇ,
ਦੀਵਾ ਬਲੇ ਨਾ ਕਾਰਾ...
ਸ਼ਿਵ ਕੁਮਾਰ ਬਟਾਲਵੀ
Shayari in Punjabi
Explore the latest and most popular statuses in Punjabi Shayari.
ਸ਼ਹਿਰ ਤੇਰੇ ਤਰਕਾਲਾਂ ਢਲੀਆਂ,
ਉੱਡ ਗਏ ਕਾਗ ਬਨੇਰਿਓਂ,
ਸਾਡੇ ਵੀ ਗਲ ਲੱਗ ਕੇ ਰੋਈਆਂ,
ਪੌਣਾਂ ਚਾਰ ਚੁਫੇਰਿਓਂ,
ਤੇਰੀ ਯਾਦ ਦਾ ਚਾਨਣ ਆਇਆ,
ਸਾਡੇ ਵਿਹੜੇ ਬਹਿ ਗਿਆ,
ਅਸੀਂ ਤਾਂ ਸੱਜਣਾ ਡਰਦੇ ਸਾਂ,
ਇਸ ਕਾਲੇ ਘੁੱਪ ਹਨੇਰਿਓਂ...
ਸ਼ਿਵ ਕੁਮਾਰ ਬਟਾਲਵੀ
ਗ਼ਮਾਂ ਦੀ ਰਾਤ ਲੰਮੀ ਹੈ,
ਜਾਂ ਮੇਰੇ ਗੀਤ ਲੰਮੇ ਨੇ,
ਨਾ ਭੈੜੀ ਰਾਤ ਮੁੱਕਦੀ ਹੈ,
ਨਾ ਮੇਰੇ ਗੀਤ ਮੁੱਕਦੇ ਨੇ...
ਮੈਂ ਕੰਡਿਆਲੀ ਥੋਹਰ ਵੇ ਸੱਜਣਾ,
ਉੱਗੀ ਵਿੱਚ ਉਜਾੜਾਂ,
ਜਾਂ ਉੱਡਦੀ ਬਦਲੋਟੀ ਕੋਈ,
ਵਰ੍ਹ ਗਈ ਵਿੱਚ ਪਹਾੜਾਂ,
ਨਾ ਮੇਰੇ ਕੋਈ ਪੱਤਰ ਕੂਲੇ,
ਨਾ ਮੇਰੇ ਕੋਈ ਛਾਵਾਂ,
ਮੈਂ ਤਾਂ ਜਲਦੇ ਮਾਰੂਥਲ ਵਿੱਚ,
ਸੜਦੀ ਅਤੇ ਕੁਰਲਾਵਾਂ...
ਸ਼ਿਵ ਕੁਮਾਰ ਬਟਾਲਵੀ
ਮਾਏ ਨੀ ਮਾਏ,
ਮੈਂ ਇਕ ਸ਼ਿਕਰਾ ਯਾਰ ਬਣਾਇਆ,
ਚੂਰੀ ਕੁੱਟਾਂ ਤੇ ਉਹ ਖਾਂਦਾ ਨਾਹੀਂ,
ਵੇ ਅਸਾਂ ਦਿਲ ਦਾ ਮਾਸ ਖਵਾਇਆ
ਇਕ ਉਡਾਰੀ ਐਸੀ ਮਾਰੀ,
ਉਹ ਮੁੜ ਵਤਨੀਂ ਨਾ ਆਇਆ,
ਮਾਏ ਨੀ ਮਾਏ,
ਮੈਂ ਇਕ ਸ਼ਿਕਰਾ ਯਾਰ ਬਣਾਇਆ...
ਸ਼ਿਵ ਕੁਮਾਰ ਬਟਾਲਵੀ
"Status" You May Like
A curated collection of wisdom and inspiration across different themes.
ਜਦੋਂ ਸੱਚ ਦਾ ਦੀਵਾ ਬਲਦਾ ਹੈ ਤਾਂ ਝੂਠ ਦਾ ਹਨੇਰਾ ਆਪੇ ਰਾਹ ਛੱਡ ਦਿੰਦਾ ਹੈ। ਦੀਵਾਲੀ ਦੀਆਂ ਮੁਬਾਰਕਾਂ!
ਦੀਵਾਲੀ ਦਾ ਅਸਲ ਤੋਹਫ਼ਾ ਕਿਸੇ ਨੂੰ ਆਪਣਾ ਸਮਾਂ ਅਤੇ ਸੱਚਾ ਪਿਆਰ ਦੇਣਾ ਹੈ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਰਿਸ਼ਤਿਆਂ ਵਿੱਚ ਕਦੇ ਵੀ ਇਹੋ ਜਿਹੀ ਬਹਿਸ ਨਹੀਂ ਕਰਨੀ ਚਾਹੀਦੀ ਕਿ ਤੁਸੀਂ ਬਹਿਸ ਤਾਂ ਜਿੱਤ ਜਾਓ ਪਰ ਰਿਸ਼ਤੇ ਹਰ ਜਾਓ...
ਜ਼ਿੰਦਗੀ ਦਾ ਹਰ ਪਲ ਅਨਮੋਲ ਹੈ, ਆਓ ਇਸਨੂੰ ਤਿਉਹਾਰਾਂ ਦੇ ਚਾਨਣ ਨਾਲ ਹੋਰ ਵੀ ਹਸੀਨ ਬਣਾਈਏ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!
ਘਰ ਦੀ ਸ਼ਾਂਤੀ ਹੀ ਜ਼ਿੰਦਗੀ ਦਾ ਸਭ ਤੋਂ ਵੱਡਾ ਗਹਿਣਾ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ!
ਇਸ ਦੀਵਾਲੀ ਤੁਹਾਡੇ ਘਰ-ਬਾਰ ਵਿੱਚ ਅਜਿਹੀ ਬਰਕਤ ਆਵੇ ਕਿ ਕਦੇ ਕਿਸੇ ਖ਼ੁਸ਼ੀ ਦੀ ਤੋਟ ਨਾ ਰਹੇ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਤੂੰ ਮੇਰੀ ਜ਼ਿੰਦਗੀ ਦੇ ਖਾਲੀ ਅਸਮਾਨ ਦਾ ਸਭ ਤੋਂ ਵੱਧ ਚਮਕਦਾ ਅਤੇ ਸੋਹਣਾ ਤਾਰਾ ਹੈਂ। ਜਨਮਦਿਨ ਦੀਆਂ ਬਹੁਤ ਮੁਬਾਰਕਾਂ...
ਦਿਲਾਂ ਦੀ ਉਦਾਸੀ ਨੂੰ ਅਲਵਿਦਾ ਕਹੋ ਅਤੇ ਖ਼ੁਸ਼ੀਆਂ ਨੂੰ ਬਾਹਾਂ ਖੋਲ੍ਹ ਕੇ ਜੀ ਆਇਆਂ ਆਖੋ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ!
ਦੀਵਾਲੀ ਸਿਰਫ਼ ਮਿੱਟੀ ਦੇ ਦੀਵੇ ਜਗਾਉਣ ਦਾ ਨਾਮ ਨਹੀਂ, ਸਗੋਂ ਰੁੱਸੇ ਹੋਏ ਦਿਲਾਂ ਨੂੰ ਮਨਾ ਕੇ ਪਰਿਵਾਰਕ ਸਾਂਝਾਂ ਨੂੰ ਮੁੜ ਪੱਕਾ ਕਰਨ ਦਾ ਨਾਮ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਕਈ ਵਾਰੀ ਕਿਸਮਤ, ਲੋਕ ਅਤੇ ਹਲਾਤ ਏਨੇ ਵੀ ਬੁਰੇ ਨਹੀਂ ਹੁੰਦੇ, ਜਿੰਨ੍ਹੇ ਅਸੀਂ ਸੋਚ-ਸੋਚ ਕੇ ਬਣਾ ਦੇਂਦੇ ਹਾਂ...
ਖੁੱਲ੍ਹ ਕੇ ਹੱਸਣਾ ਅਤੇ ਖ਼ੁਸ਼ੀਆਂ ਵੰਡਣਾ ਹੀ ਜ਼ਿੰਦਗੀ ਜਿਊਣ ਦਾ ਸਭ ਤੋਂ ਵੱਡਾ ਹੁਨਰ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਪਰਿਵਾਰਕ ਮੋਹ ਦੀ ਇਹ ਤੰਦ ਕਦੇ ਕਮਜ਼ੋਰ ਨਾ ਪਵੇ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਇਸਤੋਂ ਪਹਿਲਾਂ ਕਿ ਕਿਸੇ ਦਾ ਦਿਲ ਬਦਲੇ, ਆਪਣੀਆਂ ਆਦਤਾਂ ਬਦਲ ਲਓ...
ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ,
ਅਸੀਂ ਰਹਿ ਗਏ ਰੁੱਖਾਂ ਜਿਹੇ ਹਾਉਕੇ ਭਰ ਕੇ,
ਉਹਦੀ ਪੈੜ ਦਾ ਨਿਸ਼ਾਨ ਵੀ ਨਾ ਲੱਭਿਆ,
ਅਸੀਂ ਰੋਏ ਬੜਾ ਉਹਦੇ ਰਾਹਾਂ 'ਤੇ ਖੜ੍ਹ ਕੇ...
ਸੁਰਜੀਤ ਪਾਤਰ
ਜਿਵੇਂ ਅਸਮਾਨ ਵਿੱਚ ਰੰਗ-ਬਿਰੰਗੇ ਦੀਵੇ ਚਮਕਦੇ ਹਨ, ਉਵੇਂ ਹੀ ਤੁਹਾਡੀ ਕਿਸਮਤ ਦਾ ਸਿਤਾਰਾ ਵੀ ਬੁਲੰਦੀਆਂ 'ਤੇ ਚਮਕੇ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
"ਕੋਸ਼ਿਸ਼" ਆਖਰੀ ਸਾਹ ਤੱਕ ਕਰਨੀ ਚਾਹੀਦੀ ਹੈ, "ਮੰਜ਼ਿਲ" ਮਿਲੇ ਜਾਂ "ਤਜ਼ਰਬਾ" ਦੋਵੇਂ ਹੀ ਕੀਮਤੀ ਹਨ...
ਹਰ ਨਵਾਂ ਵਿਚਾਰ ਇੱਕ ਨਵੀਂ ਜੋਤ ਵਾਂਗ ਹੈ, ਆਪਣੀ ਸੋਚ ਨੂੰ ਸਦਾ ਰੁਸ਼ਨਾਉਂਦੇ ਰਹੋ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਮਿੱਠੀਆਂ ਯਾਦਾਂ, ਮਹਿਕਦੇ ਹਾਸੇ ਅਤੇ ਅਪਣੱਤ ਨਾਲ ਭਰੇ ਪਲ—ਇਹ ਦੀਵਾਲੀ ਤੁਹਾਡੇ ਜੀਵਨ ਵਿੱਚ ਅਜਿਹੀਆਂ ਅਣਗਿਣਤ ਖ਼ੁਸ਼ੀਆਂ ਲੈ ਕੇ ਆਵੇ ਜੋ ਕਦੇ ਮੱਠੀਆਂ ਨਾ ਪੈਣ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!
ਦੁੱਖਾਂ ਦੀ ਹਰ ਰਾਤ ਮੁੱਕੇ ਅਤੇ ਸੁੱਖਾਂ ਦੀ ਸਵੇਰ ਤੁਹਾਡਾ ਸਦਾ ਸੁਆਗਤ ਕਰੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਜੇਕਰ ਕੋਈ ਤੁਹਾਡੇ ਤੋਂ ਐਵੇਂ ਹੀ ਬਿਨ੍ਹਾਂ ਕਿਸੇ ਕਾਰਣ ਤੋਂ ਦੁੱਖੀ ਹੋਵੇ ਤਾਂ ਉਸਨੂੰ ਖੁਸ਼ ਕਰਨ ਦੇ ਚੱਕਰਾਂ ਚ ਆਪ ਦੁੱਖੀ ਨਾ ਹੋਵੋ। ਉਸਨੂੰ Ignore ਕਰੋਂ ਅਤੇ ਦੁੱਖੀ ਹੋਣ ਦੀ ਸਹੀ ਵਜ੍ਹਾ ਦੇ ਦਿਓ...
ਕਦੇ ਕਤਾਈਂ ਗੱਲ ਸੁਣਨ ਲਈ ਵੀ ਗੱਲ ਸੁਣ ਲੈਣੀ ਚਾਹੀਦੀ ਹੈ। ਜ਼ਰੂਰੀ ਨਹੀਂ ਕਿ ਹਮੇਸ਼ਾਂ ਜਵਾਬ ਦੇਣ ਲਈ ਹੀ ਸੁਣਨੀ ਹੈ...
ਦੀਵਾਲੀ ਦਾ ਚਾਨਣ ਸਾਨੂੰ ਜਾਤ-ਪਾਤ ਦੇ ਬੰਧਨਾਂ ਤੋਂ ਮੁਕਤ ਹੋ ਕੇ ਇੱਕ ਹੋਣ ਦਾ ਸਬਕ ਦਿੰਦਾ ਹੈ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਤੁਹਾਡੀ ਮਿਹਨਤ ਨੂੰ ਰੰਗ ਭਾਗ ਲੱਗਣ ਅਤੇ ਕਾਮਯਾਬੀ ਤੁਹਾਡੇ ਕਦਮ ਚੁੰਮੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਗ਼ਲਤੀਆਂ ਕਰਨੀਆਂ ਸਿੱਖਣ ਲਈ ਕੋਈ ਪੜ੍ਹਾਈ ਕਰਨ ਦੀ ਲੋੜ ਨਹੀਂ ਪੈਂਦੀ, ਪਰ ਉਹਨਾਂ ਨੂੰ ਸਹੀ ਕਰਨ ਲਈ ਵੱਡੀਆਂ-ਵੱਡੀਆਂ ਪੜ੍ਹਾਈਆਂ ਫ਼ੇਲ ਹੋ ਜਾਂਦੀਆਂ ਹਨ।
ਤੁਹਾਡੇ ਪਰਿਵਾਰ ਦੇ ਹਰ ਮੈਂਬਰ ਦੇ ਚਿਹਰੇ 'ਤੇ ਹਾਸੇ ਦੀ ਇਹ ਚਮਕ ਸਾਰੀ ਉਮਰ ਇੰਝ ਹੀ ਬਰਕਰਾਰ ਰਹੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!
ਦਿਲਾਂ ਵਿੱਚ ਵਸੇ ਰਾਮ ਨੂੰ ਪਛਾਣੋ ਅਤੇ ਸੰਸਾਰ ਵਿੱਚ ਪਿਆਰ ਦਾ ਸੁਨੇਹਾ ਵੰਡੋ। ਸ਼ੁਭ ਦੀਪਾਵਲੀ!
ਅਸਫ਼ਲਤਾ ਦੇ ਖਿਲਾਫ ਸਾਡੀ ਸਭ ਤੋਂ ਵੱਡੀ ਲੜਾਈ ਬਾਹਰ ਨਹੀਂ, ਅੰਦਰ ਹੁੰਦੀ ਹੈ...
ਰੱਬ ਕਰੇ ਤੁਹਾਡੀ ਤਰੱਕੀ ਦਾ ਇਹ ਸੋਹਣਾ ਸਫ਼ਰ ਇਸੇ ਤਰ੍ਹਾਂ ਜਾਰੀ ਰਹੇ ਤੇ ਵੱਡੀਆਂ ਕਾਮਯਾਬੀਆਂ ਤੁਹਾਡੇ ਕਦਮ ਚੁੰਮਣ। ਜਨਮਦਿਨ ਮੁਬਾਰਕ ਬੌਸ...
ਸਮੂਹ ਸੰਸਾਰ ਵਿੱਚ ਪ੍ਰੇਮ, ਸ਼ਾਂਤੀ ਅਤੇ ਸਾਂਝੀਵਾਲਤਾ ਦਾ ਚਾਨਣ ਸਦਾ ਜਗਮਗਾਉਂਦਾ ਰਹੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਸਮੂਹ ਲੋਕਾਈ ਨੂੰ ਲੱਖ-ਲੱਖ ਮੁਬਾਰਕਾਂ!
ਜ਼ਿੰਦਗੀ ਵਿੱਚ ਸਭ ਤੋਂ ਵੱਡੀ ਖ਼ੁਸ਼ੀ ਉਹ ਕੰਮ ਕਰਨ ਵਿੱਚ ਹੈ, ਜਿਸਨੂੰ ਲੋਕ ਕਹਿੰਦੇ ਹਨ ਕਿ ਤੁਸੀਂ ਨਹੀਂ ਕਰ ਸਕਦੇ
Visuals "You May Like"
Captivating images and designs to brighten your day.