ਬੁੱਲ੍ਹਿਆ ਕੀ ਜਾਣਾ ਮੈਂ ਕੌਣ,
ਨਾ ਮੈਂ ਮੋਮਨ ਵਿੱਚ ਮਸੀਤਾਂ,
ਨਾ ਮੈਂ ਵਿੱਚ ਕੁਫ਼ਰ ਦੀਆਂ ਰੀਤਾਂ,
ਨਾ ਮੈਂ ਪਾਕਾਂ ਵਿੱਚ ਪਲੀਤਾਂ,
ਨਾ ਮੈਂ ਮੂਸਾ ਨਾ ਫ਼ਿਰਔਨ,
ਬੁੱਲ੍ਹਿਆ ਕੀ ਜਾਣਾ ਮੈਂ ਕੌਣ...
ਬੁੱਲ੍ਹੇ ਸ਼ਾਹ
Shayari in Punjabi
Explore the latest and most popular statuses in Punjabi Shayari.
ਬੁੱਲ੍ਹੇ ਸ਼ਾਹ ਅਸਾਂ ਮਰਨਾ ਨਾਹੀਂ,
ਗੋਰ ਪਿਆ ਕੋਈ ਹੋਰ,
ਸਾਡਾ ਜੀਵਨ, ਸਾਡਾ ਮਰਨਾ,
ਸਭ ਕੁਝ ਉਸਦੇ ਹੱਥ ਦੀ ਡੋਰ,
ਨਾ ਅਸੀਂ ਖਾਕੀ, ਨਾ ਅਸੀਂ ਆਤਿਸ਼,
ਨਾ ਪਾਣੀ, ਨਾ ਪੌਣ,
ਅਸੀਂ ਤਾਂ ਉਸਦੇ ਇਸ਼ਕ 'ਚ ਰੰਗੇ,
ਸਾਨੂੰ ਪਛਾਣੇ ਕੌਣ...
ਪੜ੍ਹ ਪੜ੍ਹ ਇਲਮ ਕਿਤਾਬਾਂ ਦਾ,
ਤੂੰ ਨਾਮ ਰਖਾਇਆ ਕਾਜ਼ੀ,
ਹੱਥ ਵਿੱਚ ਫੜ ਕੇ ਤਸਬੀਹ,
ਤੂੰ ਨਾਮ ਰਖਾਇਆ ਹਾਜੀ,
ਮੱਕੇ ਮਦੀਨੇ ਘੁੰਮ ਆਇਆ,
ਤੂੰ ਨਾਮ ਰਖਾਇਆ ਨਮਾਜ਼ੀ,
ਬੁੱਲ੍ਹਿਆ ਕੁਝ ਵੀ ਹਾਸਲ ਨਹੀਂ ਕੀਤਾ,
ਜੇ ਤੂੰ ਯਾਰ ਨਾ ਕੀਤਾ ਰਾਜ਼ੀ...
ਬੁੱਲ੍ਹੇ ਸ਼ਾਹ
"Status" You May Like
A curated collection of wisdom and inspiration across different themes.
ਆਪਣੇ ਗੁੱਸੇ ਨੂੰ ਓਨੀ ਕੁ ਖੁੱਲ ਹੀ ਦੇਣੀ ਚਾਹੀਦੀ ਹੈ ਜਿੰਨ੍ਹਾਂ ਕੁ ਅਸੀਂ ਨੁਕਸਾਨ ਝੱਲਣ ਦੀ ਸਮਰੱਥਾ ਰੱਖਦੇ ਹਾਂ। ਗੁੱਸਾ ਵਾ-ਵਰੋਲਾ ਬਣਕੇ ਆਉਂਦਾ ਹੈ ਜੋ ਪਿੱਛੇ ਤਬਾਹੀ ਛੱਡ ਕੇ ਲੰਘ ਜਾਂਦਾ ਹੈ...
ਮਨ ਦੀ ਮੈਲ ਧੋ ਕੇ ਗੁਰੂ ਦੇ ਚਰਨਾਂ ਦੀ ਧੂੜ ਬਣਨਾ ਹੀ ਅਸਲ ਰੌਸ਼ਨੀ ਪਾਉਣਾ ਹੈ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਅਸੀਂ ਹਮੇਸ਼ਾਂ ਦੂਜਿਆਂ ਨੂੰ ਸਮਝਾਉਂਦੇ ਹਾਂ ਅਤੇ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ, ਜੋ ਕਿ ਸਾਡੇ ਹੱਥ ਵਿੱਚ ਨਹੀਂ ਹੈ। ਇਸਤੋਂ ਕਿਤੇ ਵਧੀਆ ਹੈ ਆਪਣੇ-ਆਪ ਨੂੰ ਬਦਲਣਾ ਜੋ ਪੂਰੀ ਤਰ੍ਹਾਂ ਸਾਡੇ ਹੱਥ ਵਿੱਚ ਹੈ...
ਮੁਸਕਾਨ ਸਭ ਤੋਂ ਸੋਹਣੀ ਭਾਸ਼ਾ ਹੈ, ਜੋ ਬਿਨਾਂ ਕਿਸੇ ਸ਼ਬਦ ਦੇ ਬਹੁਤ ਸਾਰੀਆਂ ਗੱਲਾਂ ਕਹਿ ਦੇਂਦੀ ਹੈ...
ਆਸਾਂ ਅਤੇ ਉਮੀਦਾਂ ਦਾ ਘੇਰਾ ਜਿੰਨਾ ਛੋਟਾ ਹੋਵੇਗਾ, ਸਕੂਨ ਦਾ ਘੇਰਾ ਓਨਾ ਹੀ ਵੱਡਾ ਹੋਵੇਗਾ। ਕਿਉਂਕਿ ਉਮੀਦਾਂ ਦਾ ਟੁੱਟਣਾ ਦੁੱਖ ਦਾ ਸਭ ਤੋਂ ਵੱਡਾ ਕਾਰਣ ਹੈ...
ਚਿੰਤਾ ਆਉਣ ਵਾਲੇ ਕੱਲ ਦੀਆਂ ਸਮਸਿਆਵਾਂ ਨੂੰ ਦੂਰ ਨਹੀਂ ਕਰ ਸਕਦੀ ਪਰ ਅੱਜ ਦੇ ਸਕੂਨ ਨੂੰ ਜ਼ਰੂਰ ਦੂਰ ਕਰ ਸਕਦੀ ਹੈ...
ਦੀਪਾਂ ਦੀ ਇਹ ਲੜੀ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਦੀ ਨਵੀਂ ਤਾਕਤ ਅਤੇ ਹੌਸਲਾ ਬਖ਼ਸ਼ੇ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਦੁਨੀਆ ਦੀ ਸਭ ਤੋਂ ਵੱਡੀ ਦੌਲਤ ਪਰਿਵਾਰ ਦਾ ਸਾਥ ਅਤੇ ਆਪਸੀ ਪ੍ਰੇਮ ਹੈ; ਪਰਮਾਤਮਾ ਤੁਹਾਡੇ ਰਿਸ਼ਤਿਆਂ ਵਿੱਚ ਇਹ ਨਿੱਘ ਸਦਾ ਕਾਇਮ ਰੱਖੇ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ!
ਹਾਲਾਤ ਮਾੜੇ ਹੋਣ ਤਾਂ ਉਹਨਾਂ ਨੂੰ ਬਦਲਿਆ ਜਾ ਸਕਦਾ, ਪਰ ਮਾੜੀ ਸੋਚ ਦਾ ਬਦਲਿਆ ਜਾਣਾ ਬਹੁਤ ਔਖਾ...
ਬੰਦੀ ਛੋੜ ਦਿਵਸ ਸਾਨੂੰ ਮਨੁੱਖੀ ਹੱਕਾਂ ਦੀ ਕਦਰ ਕਰਨ ਦੀ ਸਦੀਵੀ ਪ੍ਰੇਰਨਾ ਦਿੰਦਾ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ!
ਸ਼੍ਰੀ ਗਣੇਸ਼ ਜੀ ਤੁਹਾਡੇ ਸਿਰ 'ਤੇ ਗਿਆਨ ਅਤੇ ਮੱਤ ਦਾ ਹੱਥ ਰੱਖਣ ਤਾਂ ਜੋ ਤੁਹਾਡੇ ਫ਼ੈਸਲੇ ਸਦਾ ਸਹੀ ਰਹਿਣ। ਹੈਪੀ ਦੀਵਾਲੀ!
ਯਾਰੀਆਂ ਕਮਾਉਣੀਆਂ ਸੌਖੀਆਂ ਨਹੀਂ, ਇਹ ਤਾਂ ਜਾਨ ਵਾਰ ਕੇ ਮਿਲਦੀਆਂ ਨੇ...
ਇਸਤੋਂ ਪਹਿਲਾਂ ਕਿ ਕਿਸੇ ਦਾ ਦਿਲ ਬਦਲੇ, ਆਪਣੀਆਂ ਆਦਤਾਂ ਬਦਲ ਲਓ...
ਦੀਵਾਲੀ ਦੀ ਹਰ ਰੌਸ਼ਨੀ ਤੁਹਾਡੇ ਪਰਿਵਾਰ ਵਿੱਚ ਹੋਰ ਨੇੜਤਾ ਲੈ ਕੇ ਆਵੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਡੁੱਬ ਜਾਓ ਜਿੰਨ੍ਹਾਂ ਡੁੱਬਿਆ ਜਾ ਸਕਦਾ,
ਜਿੰਨੀਆਂ ਵੀ ਅਸ਼ੁੱਧੀਆਂ ਨੇ ਉਹ ਸਭ ਉਤਲੀ ਸਤਹਿ ਤੱਕ ਹੀ ਸੀਮਤ ਨੇ...
ਜਿਸ ਘਰ ਵਿੱਚ ਕਲੇਸ਼ ਨਾ ਹੋਵੇ, ਉੱਥੇ ਰੱਬ ਆਪ ਵਾਸਾ ਕਰਦਾ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਤੁਹਾਡੀ ਦਿਨ-ਰਾਤ ਦੀ ਮਿਹਨਤ ਅਤੇ ਲਗਨ ਸਾਡੇ ਸਾਰਿਆਂ ਲਈ ਇੱਕ ਬਹੁਤ ਵੱਡਾ ਪ੍ਰੇਰਨਾ ਸਰੋਤ ਹੈ। ਜਨਮਦਿਨ ਦੀਆਂ ਬਹੁਤ ਮੁਬਾਰਕਾਂ...
ਜੇਕਰ ਤੁਹਾਡੇ ਵਿੱਚ ਰਾਹਾਂ ਦੇ ਕੰਡੇ ਚੁਗਣ ਦਾ ਹੁਨਰ ਨਹੀਂ ਹੈ ਤਾਂ ਕੰਡੇ ਬੀਜਣ ਦਾ ਹੁਨਰ ਵੀ ਨਾ ਸਿੱਖੋ...
ਜ਼ਿੰਦਗੀ ਸਮੇਂ ਦੇ ਨਾਲ-ਨਾਲ ਬਦਲਦੀ ਰਹਿੰਦੀ ਹੈ। ਇਹ ਬਦਲਾਅ ਸਾਨੂੰ ਚੰਗਾ ਲੱਗੇ ਜਾਂ ਬੁਰਾ ਇਸ ਨਾਲ ਕਿਤੇ ਕੋਈ ਫ਼ਰਕ ਨਹੀਂ ਪੈਂਦਾ...
ਦੀਵਾਲੀ ਦੀ ਪਵਿੱਤਰ ਸੰਧਿਆ ਤੁਹਾਡੇ ਵੇਹੜੇ ਸ਼ਾਂਤੀ ਅਤੇ ਰਿਸ਼ਤਿਆਂ ਵਿੱਚ ਮਿਠਾਸ ਘੋਲ ਜਾਵੇ। ਸ਼ੁਭ ਦੀਪਾਵਲੀ!
ਰੂਹਾਨੀ ਚਾਨਣ ਨਾਲ ਭਰਪੂਰ ਹੋਵੇ ਤੁਹਾਡੀ ਦੀਵਾਲੀ ਅਤੇ ਬੰਦੀ ਛੋੜ ਦਿਵਸ। ਲੱਖ-ਲੱਖ ਮੁਬਾਰਕਾਂ!
ਚੰਗੀ ਕਿਤਾਬ ਅਤੇ ਚੰਗੀ ਸੰਗਤ ਜੀਵਨ ਵਿੱਚ ਦੀਵਾਲੀ ਵਰਗਾ ਚਾਨਣ ਲੈ ਕੇ ਆਉਂਦੀ ਹੈ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਜ਼ਿਆਦਾਤਰ ਲੋਕਾਂ ਨੂੰ ਸੱਚ ਬੋਲਣਾ ਬਹੁਤ ਪਸੰਦ ਹੁੰਦਾ ਹੈ ਪਰ ਸੁਨਣਾ ਨਹੀਂ...
ਜਿਨ੍ਹਾਂ ਨੇ ਨਿਭਾਉਣੀ ਆ ਉਹਨਾਂ ਨੂੰ ਕਿਸੇ ਸਾਕ-ਰਿਸ਼ਤੇ ਦੀ ਲੋੜ ਨਹੀਂ ਤੇ ਜਿਨ੍ਹਾਂ ਨੇ ਨਹੀਂ ਨਿਭਾਉਣੀ ਉਹ ਲਹੂ ਦੇ ਸਾਕ ਵੀ ਨਹੀਂ ਨਿਭਾ ਸਕਦੇ...
ਪਟਾਕਿਆਂ ਦੇ ਸ਼ੋਰ ਨਾਲੋਂ ਦਿਲਾਂ ਦੀ ਸ਼ਾਂਤੀ ਅਤੇ ਰੌਸ਼ਨੀਆਂ ਦੇ ਨਿੱਘ ਨਾਲ ਆਪਣੀ ਦੀਵਾਲੀ ਨੂੰ ਸੱਚਮੁੱਚ ਖ਼ਾਸ ਅਤੇ ਯਾਦਗਾਰ ਬਣਾਓ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ!
ਬਿਨ੍ਹਾਂ ਟੀਚੇ ਦੀ ਜ਼ਿੰਦਗੀ, ਬਿਨ੍ਹਾਂ ਮੰਜ਼ਿਲ ਕੀਤਾ ਸਫ਼ਰ ਅਤੇ ਬਿਨ੍ਹਾਂ ਵਿਸ਼ਵਾਸ ਦੇ ਰਿਸ਼ਤੇ ਆਪਣਾ ਵਜੂਦ ਸਮੇਂ ਤੋਂ ਪਹਿਲਾਂ ਹੀ ਗਵਾ ਲੈਂਦੇ ਹਨ...
ਤੇਰੇ ਨਾਲ ਬਿਤਾਇਆ ਹਰ ਪਲ ਮੇਰੇ ਦਿਲ ਨੂੰ ਇੱਕ ਵੱਖਰਾ ਹੀ ਸਕੂਨ ਦਿੰਦਾ ਹੈ। ਤੂੰ ਸਿਰਫ਼ ਮੇਰੀ ਮੁਹੱਬਤ ਨਹੀਂ, ਮੇਰੀ ਜ਼ਿੰਦਗੀ ਦਾ ਸਭ ਤੋਂ ਪਿਆਰਾ ਅਹਿਸਾਸ ਹੈਂ...
ਆਓ ਇਸ ਤਿਉਹਾਰ 'ਤੇ ਵਾਤਾਵਰਨ ਦੀ ਸੰਭਾਲ ਦਾ ਵੀ ਪ੍ਰਣ ਲਈਏ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!
ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ,
ਸੱਦੋ ਨੀ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੋ ਕੋਈ।
ਰਾਂਝਾ ਮੈਂ ਵਿੱਚ, ਮੈਂ ਰਾਂਝੇ ਵਿੱਚ, ਹੋਰ ਖਿਆਲ ਨਾ ਕੋਈ,
ਮੈਂ ਨਹੀਂ ਉਹ ਆਪ ਹੈ, ਆਪਣੀ ਆਪ ਕਰੇ ਦਿਲਜੋਈ...
ਉਦਾਸੀਆਂ ਦੇ ਪੱਤੇ ਝੜ ਜਾਣ ਅਤੇ ਖ਼ੁਸ਼ੀਆਂ ਦੀ ਨਵੀਂ ਬਹਾਰ ਆਵੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ!
Visuals "You May Like"
Captivating images and designs to brighten your day.