ਸਬਰ ਸ਼ੁਰੂਵਾਤ ਹੈ ਅਤੇ ਸ਼ੁਕਰਾਨਾ ਅੰਤ ਹੈ, ਇਹਨਾਂ ਦੋਵਾਂ ਵਿੱਚ ਸਾਰੀ ਜ਼ਿੰਦਗੀ ਦੇ ਵਾਧੇ-ਘਾਟੇ ਸਮਾਏ ਹੁੰਦੇ ਹਨ...
Religious Status in Punjabi
Beautiful Gurbani quotes, Waheguru shabad and Punjabi religious status images. Daily spiritual inspiration for WhatsApp and Instagram — download HD images free.
"Status" You May Like
A curated collection of wisdom and inspiration across different themes.
ਬੜੀ ਕਮਜ਼ੋਰ ਹੁੰਦੀ ਯਾਦਦਾਸ਼ਤ ਲੋਕਾਂ ਦੀ, ਇੱਕ ਪਲ ਚ ਅਹਿਸਾਨ ਭੁੱਲ ਜਾਂਦੇ ਨੇ ਤੇ ਦੋ-ਚਾਰ ਪਲਾਂ ਚ ਇਨਸਾਨ...
ਰਿਸ਼ਤਿਆਂ ਨੂੰ ਸੰਭਾਲਣਾ ਹੀ ਸਭ ਤੋਂ ਵੱਡੀ ਸਿਆਣਪ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਤੁਸੀਂ ਉਨ੍ਹਾਂ ਚਿਰ ਹੀ ਚੰਗੇ ਹੋ ਜਿੰਨ੍ਹਾਂ ਚਿਰ ਤੁਸੀਂ ਉਹ ਕਹਿ ਰਹੇ ਹੋ ਜੋ ਸਾਹਮਣੇ ਵਾਲਾ ਸੁਣਨਾ ਚਾਉਂਦਾ ਹੈ...
"ਮਨੁੱਖ ਘਰ ਬਦਲਦਾ ਹੈ, ਕੱਪੜੇ ਬਦਲਦਾ ਹੈ, ਰਿਸ਼ਤੇ ਬਦਲਦਾ ਹੈ, ਦੋਸਤ ਬਦਲਦਾ ਹੈ, ਪਰ ਫ਼ਿਰ ਵੀ ਦੁੱਖੀ ਕਿਉਂ ਰਹਿੰਦਾ ਹੈ?
ਕਿਉਂਕ ਉਹ ""ਆਪਣੇ-ਆਪ"" ਨੂੰ ਨਹੀਂ ਬਦਲਦਾ..."
ਕਿਸੇ ਦੀ ਵੀ ਜ਼ਿੰਦਗੀ ਕਦੇ ਸੰਪੂਰਨ ਨਹੀਂ ਹੋ ਸਕਦੀ, ਪਰ ਜੇਕਰ ਨਜ਼ਰੀਆ ਸਹੀ ਹੋਵੇ ਅਤੇ ਅੰਨ੍ਹੇ-ਵਾਹ ਦੌੜ ਤੋਂ ਬਚਿਆ ਜਾਵੇ ਤਾਂ ਸੌਖੀ ਜ਼ਰੂਰ ਹੋ ਸਕਦੀ ਆ...
ਦਿਲਾਂ ਦੀ ਉਦਾਸੀ ਨੂੰ ਅਲਵਿਦਾ ਕਹੋ ਅਤੇ ਖ਼ੁਸ਼ੀਆਂ ਨੂੰ ਬਾਹਾਂ ਖੋਲ੍ਹ ਕੇ ਜੀ ਆਇਆਂ ਆਖੋ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ!
ਜਿੱਥੇ ਨੇਕ ਨੀਅਤ ਹੁੰਦੀ ਹੈ, ਉੱਥੇ ਰੱਬੀ ਰੌਸ਼ਨੀ ਆਪੇ ਹੀ ਰਾਹ ਪੱਧਰਾ ਕਰ ਦਿੰਦੀ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!
ਦੀਪਾਂ ਦੀ ਇਹ ਪਵਿੱਤਰ ਲੜੀ ਤੁਹਾਡੇ ਜੀਵਨ ਵਿੱਚੋਂ ਨਿਰਾਸ਼ਾ ਦੇ ਸਾਰੇ ਕਾਲੇ ਬੱਦਲ ਧੋ ਦੇਵੇ ਅਤੇ ਆਉਣ ਵਾਲਾ ਹਰ ਦਿਨ ਸੁਨਹਿਰੀ ਬਣਾਵੇ। ਸ਼ੁਭ ਦੀਪਾਵਲੀ!
ਜੇਕਰ ਤੁਹਾਡੇ ਵਿੱਚ ਰਾਹਾਂ ਦੇ ਕੰਡੇ ਚੁਗਣ ਦਾ ਹੁਨਰ ਨਹੀਂ ਹੈ ਤਾਂ ਕੰਡੇ ਬੀਜਣ ਦਾ ਹੁਨਰ ਵੀ ਨਾ ਸਿੱਖੋ...
ਲਗਾਤਾਰ ਵਹਿੰਦੇ ਪਾਣੀ ਕੰਡਿਆਂ ਨੂੰ ਖੋਰ ਕੇ ਨਵੇਂ ਰਾਹ ਬਣਾਉਣ ਦੀ ਤਾਕਤ ਰੱਖਦੇ ਹਨ ਤੇ, ਤਾਕਤ ਦਾ ਅੰਦਾਜ਼ਾ ਆਕਾਰ ਤੋਂ ਨਹੀਂ ਵਾਰ ਤੋਂ ਲਗਦਾ ਹੈ...
ਤੁਹਾਡੀ ਮਿਹਨਤ ਨੂੰ ਰੰਗ ਭਾਗ ਲੱਗਣ ਅਤੇ ਕਾਮਯਾਬੀ ਤੁਹਾਡੇ ਕਦਮ ਚੁੰਮੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਜੋ ਪਾਠ ਜ਼ਿੰਦਗੀ ਦੀ ਕਲਾਸ ਵਿੱਚ ਤਜ਼ਰਬੇ ਦਾ ਅਧਿਆਪਕ ਸਿਖਾਉਂਦਾ ਹੈ, ਉਹ ਦੁਨੀਆ ਦੀ ਕੋਈ ਕਿਤਾਬ ਨਹੀਂ ਸਿੱਖਾ ਸਕਦੀ...
ਮੇਰੀ ਹਰ ਛੋਟੀ-ਵੱਡੀ ਕਾਮਯਾਬੀ ਦੇ ਪਿੱਛੇ ਮੇਰੀ ਮਿਹਨਤ ਨਹੀਂ, ਮੇਰੀ ਮਾਂ ਦੀਆਂ ਦਿਨ ਰਾਤ ਉਸ ਰੱਬ ਤੋਂ ਮੰਗੀਆਂ ਸੱਚੀਆਂ ਦੁਆਵਾਂ ਨੇ। ਜਨਮਦਿਨ ਮੁਬਾਰਕ ਮਾਂ...
ਜਿੱਥੇ ਨੇਕੀ ਦਾ ਬੀਜ ਬੋਇਆ ਜਾਂਦਾ ਹੈ, ਉੱਥੇ ਸੁੱਖਾਂ ਦਾ ਫ਼ਲ ਲਕਸ਼ਮੀ ਬਣ ਕੇ ਮਿਲਦਾ ਹੈ। ਸ਼ੁਭ ਦੀਪਾਵਲੀ!
ਆਪਣੇ ਅੰਦਰਲੇ ਅਗਿਆਨਤਾ ਦੇ ਕਿਲ੍ਹੇ ਵਿੱਚੋਂ ਨੇਕ ਗੁਣਾਂ ਨੂੰ ਰਿਹਾਅ ਕਰੋ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਰੱਬ ਕਰੇ ਤੁਹਾਡੇ ਘਰ ਦਾ ਦਸਤਰਖ਼ਾਨ ਸਦਾ ਸੁਆਦਾਂ ਅਤੇ ਬਰਕਤਾਂ ਨਾਲ ਸਜਿਆ ਰਹੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ!
ਕਈ ਵਾਰੀ ਸਾਡਾ Comfort Zone ਸਾਨੂੰ ਕੁੱਝ ਨਵਾਂ ਨਹੀਂ ਕਰਨ ਦੇਂਦਾ। ਪਰ ਜੇਕਰ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਹੈ ਤਾਂ ਨਵੇਂ ਮੌਕਿਆਂ ਤੋਂ ਕਿਨਾਰਾ ਨਾ ਕਰੋ, ਉਹਨਾਂ ਨੂੰ ਜੀ ਆਇਆਂ ਕਹਿ ਕੇ ਅਪਨਾਉਣ ਦੀ ਕੋਸ਼ਿਸ਼ ਕਰੋ...
ਗਵਾਲੀਅਰ ਦਾ ਕਿਲ੍ਹਾ ਗਵਾਹੀ ਭਰਦਾ ਹੈ ਕਿ ਗੁਰੂ ਨਾਨਕ ਦੇ ਦਰ ਤੋਂ ਕੋਈ ਵੀ ਮਜ਼ਲੂਮ ਖ਼ਾਲੀ ਹੱਥ ਨਹੀਂ ਮੁੜਦਾ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਲੋਕ ਕੀ ਕਹਿਣਗੇ ਇਹ ਪ੍ਰਵਾਹ ਕਰਨੀ ਛੱਡ ਦਿਓ, ਕਿਉਂਕ ਜਦੋਂ ਤੁਹਾਨੂੰ ਸਹਾਰੇ ਦੀ ਲੋੜ੍ਹ ਹੁੰਦੀ ਆ ਉਦੋਂ ਇਹ ਲੋਕ ਪਾਸਾ ਵੱਟ ਜਾਂਦੇ ਨੇ
ਦੁਨੀਆ ਵਿੱਚ ਭੈਣ ਦਾ ਪਿਆਰ ਜ਼ਿੰਦਗੀ ਦਾ ਸਭ ਤੋਂ ਵੱਡਾ ਅਤੇ ਅਨਮੋਲ ਅਸ਼ੀਰਵਾਦ ਹੁੰਦਾ ਹੈ। ਜਨਮਦਿਨ ਦੀਆਂ ਬਹੁਤ ਮੁਬਾਰਕਾਂ...
ਹਾਲਾਤ ਮਾੜੇ ਹੋਣ ਤਾਂ ਉਹਨਾਂ ਨੂੰ ਬਦਲਿਆ ਜਾ ਸਕਦਾ, ਪਰ ਮਾੜੀ ਸੋਚ ਦਾ ਬਦਲਿਆ ਜਾਣਾ ਬਹੁਤ ਔਖਾ...
ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ॥ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰੂਹਾਨੀ ਦੀਪਮਾਲਾ ਦੀ ਛੋਹ ਤੁਹਾਡੇ ਹਿਰਦੇ ਵਿੱਚ ਨਾਮ ਦੀ ਸੱਚੀ ਜੋਤ ਜਗਾਵੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਸ਼ੁਭ ਲਾਭ ਅਤੇ ਰਿੱਧੀ-ਸਿੱਧੀ ਦੇ ਦਾਤੇ ਤੁਹਾਡੇ ਹਰ ਕੰਮ ਨੂੰ ਨੇਪਰੇ ਚਾੜ੍ਹਨ। ਦੀਵਾਲੀ ਦੀਆਂ ਲੱਖ-ਲੱਖ ਮੁਬਾਰਕਾਂ!
ਸ਼ਹਿਰ ਤੇਰੇ ਤਰਕਾਲਾਂ ਢਲੀਆਂ,
ਉੱਡ ਗਏ ਕਾਗ ਬਨੇਰਿਓਂ,
ਸਾਡੇ ਵੀ ਗਲ ਲੱਗ ਕੇ ਰੋਈਆਂ,
ਪੌਣਾਂ ਚਾਰ ਚੁਫੇਰਿਓਂ,
ਤੇਰੀ ਯਾਦ ਦਾ ਚਾਨਣ ਆਇਆ,
ਸਾਡੇ ਵਿਹੜੇ ਬਹਿ ਗਿਆ,
ਅਸੀਂ ਤਾਂ ਸੱਜਣਾ ਡਰਦੇ ਸਾਂ,
ਇਸ ਕਾਲੇ ਘੁੱਪ ਹਨੇਰਿਓਂ...
ਸ਼ਿਵ ਕੁਮਾਰ ਬਟਾਲਵੀ
ਤਿਉਹਾਰਾਂ 'ਤੇ ਇਕੱਠੇ ਹੋਣਾ ਰੂਹ ਨੂੰ ਤਾਜ਼ਗੀ ਬਖ਼ਸ਼ ਜਾਂਦਾ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!
ਹਰ ਹਨੇਰੀ ਰਾਤ ਦੇ ਪਿੱਛੇ ਇੱਕ ਸੁਨਹਿਰੀ ਸਵੇਰ ਛੁਪੀ ਹੁੰਦੀ ਹੈ, ਉਮੀਦ ਦਾ ਲੜ ਕਦੇ ਨਾ ਛੱਡੋ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!
ਮਨ ਦਾ ਖੇੜਾ ਹੀ ਅਸਲ ਤੰਦਰੁਸਤੀ ਹੈ, ਤੁਹਾਡਾ ਮਨ ਸਦਾ ਗੁਲਾਬ ਵਾਂਗ ਖਿੜਿਆ ਰਹੇ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਖੁੱਲ੍ਹ ਕੇ ਹੱਸਣਾ ਅਤੇ ਖ਼ੁਸ਼ੀਆਂ ਵੰਡਣਾ ਹੀ ਜ਼ਿੰਦਗੀ ਜਿਊਣ ਦਾ ਸਭ ਤੋਂ ਵੱਡਾ ਹੁਨਰ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਦੀਵੇ ਦੀ ਲਾਟ ਸਾਨੂੰ ਇਹ ਸਿਖਾਉਂਦੀ ਹੈ ਕਿ ਹੰਕਾਰ ਤੋਂ ਬਿਨਾਂ ਵੀ ਚਮਕਿਆ ਜਾ ਸਕਦਾ ਹੈ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਕੁਝ ਹਾਸਿਲ ਕਰ ਲੈਣਾ ਹਮੇਸ਼ਾਂ ਜਿੱਤ ਨਹੀਂ ਹੁੰਦੀ ਅਤੇ ਕੁਝ ਗਵਾ ਲੈਣਾ ਹਮੇਸ਼ਾਂ ਹਾਰ ਨਹੀਂ ਹੁੰਦੀ। ਹਾਰ ਜਿੱਤ ਦੇ ਵਿਚਕਾਰ ਜੋ ਖਾਲੀ ਜਗ੍ਹਾ ਹੈ ਉਹੀ ਜੀਵਨ ਦਾ ਆਧਾਰ ਹੈ। ਇਹ ਪੂਰੀ ਦੁਨੀਆਂ ਉਸੇ ਖਾਲੀ ਜਗ੍ਹਾ ਦੀ ਹੀ ਦੇਣ ਹੈ...
Visuals "You May Like"
Captivating images and designs to brighten your day.