ਡੁੱਬ ਜਾਓ ਜਿੰਨ੍ਹਾਂ ਡੁੱਬਿਆ ਜਾ ਸਕਦਾ,
ਜਿੰਨੀਆਂ ਵੀ ਅਸ਼ੁੱਧੀਆਂ ਨੇ ਉਹ ਸਭ ਉਤਲੀ ਸਤਹਿ ਤੱਕ ਹੀ ਸੀਮਤ ਨੇ...
Sufi Status in Punjabi
Mystical poetry of love and divine connection
ਕਿਸੇ ਨੂੰ ਡਰ ਹੈ ਕਿ ਉਹ ਵੇਖ ਨਾ ਲਵੇ, ਕਿਸੇ ਨੂੰ ਤਸੱਲੀ ਹੈ ਕਿ ਉਹ ਵੇਖ ਰਿਹਾ ਹੈ...
"Status" You May Like
A curated collection of wisdom and inspiration across different themes.
ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ,
ਕੁਝ ਰੁੱਖ ਲੱਗਦੇ ਮਾਵਾਂ,
ਕੁਝ ਰੁੱਖ ਨੂੰਹਾਂ ਧੀਆਂ ਵਰਗੇ,
ਕੁਝ ਰੁੱਖ ਵਾਂਗ ਭਰਾਵਾਂ,
ਕੁਝ ਰੁੱਖ ਮੇਰੇ ਬਾਬੇ ਵਾਕਣ,
ਪੱਤਰ ਟਾਵਾਂ ਟਾਵਾਂ,
ਕੁਝ ਰੁੱਖ ਮੇਰੀ ਦਾਦੀ ਵਰਗੇ,
ਚੂਰੀ ਪਾਵਣ ਕਾਵਾਂ...
ਸ਼ਿਵ ਕੁਮਾਰ ਬਟਾਲਵੀ
ਭੈਣੇ, ਤੂੰ ਮੇਰੀ ਜ਼ਿੰਦਗੀ ਦਾ ਇੱਕ ਉਹ ਸੋਹਣਾ ਫੁੱਲ ਹੈਂ ਜਿਸਦੀ ਮਿੱਠੀ ਮਹਿਕ ਕਦੇ ਵੀ ਖਤਮ ਨਹੀਂ ਹੁੰਦੀ। ਹੈਪੀ ਬਰਥਡੇ...
ਖੁਸ਼ੀ ਵੇਲ੍ਹੇ ਕਿਸੇ ਨੂੰ ਵਧਾਈ ਦੇਣੀ ਭਾਵੇਂ ਭੁੱਲ ਜਾਓ ਪਰ ਔਖੇ ਵੇਲੇ ਕਿਸੇ ਨੂੰ ਸਹਾਰਾ ਦੇਣਾ ਕਦੇ ਨਾ ਭੁੱਲੋ ਕਿਉਂਕਿ ਔਖੇ ਵੇਲੇ ਹੀ ਆਪਣੇ-ਬੇਗਾਨਿਆਂ ਦੀ ਪਛਾਣ ਕਰਾਉਂਦੇ ਨੇ...
ਸਾਡੇ ਮਨ ਦੀ ਅਵਸਥਾ ਇਹ ਤੈਅ ਕਰਦੀ ਹੈ ਕਿ ਲੋਕ, ਹਲਾਤ ਜਾਂ ਕਿਸਮਤ ਚੰਗੇ ਨੇ ਜਾਂ ਬੁਰੇ, ਤੁਸੀਂ ਜੋ ਵੀ ਆਕਾਰਸ਼ਿਤ ਕਰ ਰਹੇ ਹੋ ਉਹ ਤੁਹਾਡਾ ਆਪਣਾ ਹੀ ਪ੍ਰਤੀਬਿੰਬ ਹੈ ...
ਧਨ ਦੌਲਤ ਤਾਂ ਨਾਸ਼ਵਾਨ ਹੈ, ਪਰ ਰਾਮ ਨਾਮ ਦੀ ਕਮਾਈ ਸਦਾ ਅਟੱਲ ਰਹਿੰਦੀ ਹੈ। ਦੀਵਾਲੀ ਦੀਆਂ ਮੁਬਾਰਕਾਂ!
ਤੁਹਾਡਾ ਬਹੁਤ ਵੱਡਾ ਤਜ਼ਰਬਾ ਅਤੇ ਤੁਹਾਡੀ ਦੂਰਅੰਦੇਸ਼ੀ ਸੋਚ ਸਾਨੂੰ ਹਮੇਸ਼ਾ ਕੰਮ ਵਿੱਚ ਸਹੀ ਰਾਹ ਦਿਖਾਉਂਦੀ ਹੈ। ਹੈਪੀ ਬਰਥਡੇ...
ਜਿਵੇਂ ਅਸਮਾਨ ਵਿੱਚ ਰੰਗ-ਬਿਰੰਗੇ ਦੀਵੇ ਚਮਕਦੇ ਹਨ, ਉਵੇਂ ਹੀ ਤੁਹਾਡੀ ਕਿਸਮਤ ਦਾ ਸਿਤਾਰਾ ਵੀ ਬੁਲੰਦੀਆਂ 'ਤੇ ਚਮਕੇ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਦਿਲੋਂ ਦਿੱਤੀ ਅਸੀਸ ਕਦੇ ਖ਼ਾਲੀ ਨਹੀਂ ਜਾਂਦੀ, ਵੱਡਿਆਂ ਦੇ ਪੈਰੀਂ ਹੱਥ ਲਾ ਕੇ ਅਸੀਸਾਂ ਲਵੋ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ!
ਰਿਸ਼ਤੇ ਕਦੇ ਵੀ ਇੱਕ ਤਰਫ਼ਾ ਨਹੀਂ ਹੁੰਦੇ, ਉਹੋ ਰਿਸ਼ਤੇ ਹੀ ਨਿਭਦੇ ਹਨ ਜਿੰਨ੍ਹਾਂ ਵਿੱਚ ਹਰ ਕੋਈ ਇਨਸਾਨ ਉਹਨਾਂ ਨੂੰ ਨਿਭਾਉਣ ਲਈ ਦਿਲੋਂ ਚਾਹਵਾਨ ਹੁੰਦਾ ਹੈ...
ਦੀਵਾਲੀ ਦੀ ਹਰ ਲਾਟ ਸਮੁੱਚੀ ਲੋਕਾਈ ਲਈ ਅਮਨ ਅਤੇ ਤਰੱਕੀ ਦੀ ਦੁਆ ਬਣੇ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ!
ਇਕੱਠੇ ਬੈਠ ਕੇ ਖਾਧਾ ਰੁੱਖਾ-ਮਿੱਸਾ ਵੀ ਛੱਤੀ ਪ੍ਰਕਾਰ ਦੇ ਭੋਜਨਾਂ ਨਾਲੋਂ ਵੱਧ ਸਵਾਦ ਦਿੰਦਾ ਹੈ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ!
ਦੁਨੀਆਂ ਦਾ ਹਰ ਆਦਮੀ ਦਾਨੀ ਵੀ ਹੈ ਤੇ ਮੰਗਤਾ ਵੀ, ਸਮੇਂ ਅਤੇ ਥਾਂ ਨਾਲ ਪਾਤਰ ਬਦਲ ਜਾਂਦੇ ਹਨ...
ਆਓ ਕਿਸੇ ਬੇਸਹਾਰਾ ਦੇ ਸਿਰ 'ਤੇ ਹੱਥ ਰੱਖ ਕੇ ਉਸਦੀ ਜ਼ਿੰਦਗੀ ਨੂੰ ਦੀਵਾਲੀ ਵਰਗਾ ਖੇੜਾ ਬਖ਼ਸ਼ੀਏ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਭਗਵਾਨ ਰਾਮ ਦਾ ਆਸ਼ੀਰਵਾਦ ਤੁਹਾਡੇ ਬੱਚਿਆਂ ਨੂੰ ਸਦਾ ਚੰਗੇ ਸੰਸਕਾਰ ਅਤੇ ਉੱਚੀ ਸੋਚ ਦੇਵੇ। ਦੀਵਾਲੀ ਦੀਆਂ ਲੱਖ-ਲੱਖ ਮੁਬਾਰਕਾਂ!
ਇੱਕ ਅੱਖਰ ਪੜ੍ਹ ਕੇ ਪੂਰੇ ਵਾਕ ਦਾ, ਇੱਕ ਸਫ਼ਾ ਪੜ੍ਹ ਕੇ ਪੂਰੀ ਕਿਤਾਬ ਦਾ ਅਤੇ ਇੱਕ ਗ਼ਲਤੀ ਵੇਖ ਕੇ ਪੂਰੇ ਕਿਰਦਾਰ ਦਾ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ...
ਸੱਚੇ ਪਾਤਸ਼ਾਹ ਦੀ ਮਿਹਰ ਤੁਹਾਡੇ ਸਾਰੇ ਦੁੱਖ-ਦਰਦ ਅਤੇ ਰੋਗ ਕੱਟ ਦੇਵੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਯਾਰੀਆਂ ਕਮਾਉਣੀਆਂ ਸੌਖੀਆਂ ਨਹੀਂ, ਇਹ ਤਾਂ ਜਾਨ ਵਾਰ ਕੇ ਮਿਲਦੀਆਂ ਨੇ...
ਮੇਰੀ ਬਹੁਤ ਹੀ ਪਿਆਰੀ ਜਿਹੀ ਛੋਟੀ ਭੈਣ ਨੂੰ ਜਨਮਦਿਨ ਦੀਆਂ ਲੱਖ-ਲੱਖ ਵਧਾਈਆਂ, ਤੂੰ ਸਾਡੇ ਘਰ ਦੀ ਰਾਜਕੁਮਾਰੀ ਹੈਂ...
ਤੁਹਾਡੇ ਵਰਗੇ ਵਧੀਆ ਅਤੇ ਸੁਲਝੇ ਹੋਏ ਸੁਭਾਅ ਵਾਲੇ ਬੌਸ ਦਾ ਮਿਲਣਾ ਸੱਚੀਂ ਬਹੁਤ ਚੰਗੀ ਕਿਸਮਤ ਦੀ ਗੱਲ ਹੈ। ਜਨਮਦਿਨ ਦੀਆਂ ਲੱਖ-ਲੱਖ ਵਧਾਈਆਂ...
ਜਿੰਮੇਵਾਰੀ ਚੁੱਕਣੀ ਹੈ ਤਾਂ ਹਾਰ ਦੀ ਚੁੱਕੋ ਕਿਉਂਕਿ ਜਿੱਤ ਦੀ ਟ੍ਰਾਫ਼ੀ ਨਾਲ ਫੋਟੋਆਂ ਤਾਂ ਵਾਧੂ ਖਿਡਾਰੀ ਵੀ ਖਿੱਚਾ ਲੈਂਦਾ...
ਜਿੱਥੇ ਗਿਆਨ ਦੀ ਰੌਸ਼ਨੀ ਪਹੁੰਚ ਜਾਂਦੀ ਹੈ, ਉੱਥੇ ਵਹਿਮਾਂ-ਭਰਮਾਂ ਅਤੇ ਡਰ ਦਾ ਹਨੇਰਾ ਕਦੇ ਨਹੀਂ ਟਿਕ ਸਕਦਾ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਪ੍ਰਭੂ ਸ਼੍ਰੀ ਰਾਮ ਦੀ ਮਿਹਰ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਬੁਰੀ ਨਜ਼ਰ ਅਤੇ ਕਲੇਸ਼ ਤੋਂ ਬਚਾਈ ਰੱਖੇ। ਹੈਪੀ ਦੀਵਾਲੀ!
ਦੀਵਿਆਂ ਦੀ ਕਤਾਰ ਵਾਂਗ ਸਾਡੇ ਪਰਿਵਾਰਕ ਰਿਸ਼ਤੇ ਵੀ ਇੱਕ-ਦੂਜੇ ਨਾਲ ਪਿਆਰ ਅਤੇ ਸਤਿਕਾਰ ਦੇ ਧਾਗੇ ਵਿੱਚ ਸਦਾ ਪਰੋਏ ਰਹਿਣ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!
ਗੁਰੂ ਪਾਤਸ਼ਾਹ ਤੁਹਾਡੇ ਸਿਰ 'ਤੇ ਸਦਾ ਆਪਣੀ ਰਹਿਮਤ ਭਰਿਆ ਹੱਥ ਰੱਖਣ ਅਤੇ ਤੁਹਾਡੇ ਪਰਿਵਾਰ ਨੂੰ ਹਰ ਬਿਪਤਾ ਤੋਂ ਬਚਾ ਕੇ ਰੱਖਣ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!
ਜੇਕਰ ਤੁਹਾਡੀ ਸਿਹਤ ਠੀਕ ਹੈ, ਤੁਹਾਡੇ ਆਪਣੇ ਤੁਹਾਡੇ ਨਾਲ ਹਨ, ਤੁਹਾਨੂੰ ਰੱਜਵੀਂ ਰੋਟੀ ਮਿਲ ਰਹੀ ਹੈ ਤਾਂ ਯਕੀਨ ਕਰੋ ਤੁਸੀਂ ਬਹੁਤ ਖੁਸ਼ਕਿਸਮਤ ਹੋ...
ਤੇਰੇ ਚਿਹਰੇ ਦੀ ਮੁਸਕਾਨ ਮੇਰੇ ਲਈ ਦੁਨੀਆ ਦੀ ਹਰ ਕੀਮਤੀ ਸ਼ੈਅ ਤੋਂ ਵੀ ਕੀਮਤੀ ਆ, ਹੱਸਦੀ ਰਿਹਾ ਕਰ ਮੈਨੂੰ ਅਮੀਰਾਂ ਵਾਲੀ ਫੀਲਿੰਗ ਆਉਂਦੀ ਆ, ਹੈਪੀ ਬਰਥਡੇ ਮੇਰੀ ਜਾਨ...
ਜਦੋਂ ਮਨ ਸ਼ਾਂਤ ਹੁੰਦਾ ਹੈ, ਤਾਂ ਖ਼ੁਸ਼ੀਆਂ ਆਪਣੇ ਆਪ ਅੰਦਰੋਂ ਫੁੱਟ ਪੈਂਦੀਆਂ ਹਨ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਅਜੋਕੀ ਦੁਨੀਆ ਦੀ ਸਭ ਤੋਂ ਵੱਡੀ ਕਾਢ ਇਹ ਹੈ ਕਿ ਇਨਸਾਨ ਨੇ ਇਹ ਸਿੱਖ ਲਿਆ ਹੈ ਕਿ ਆਪਣਾ ਨਜ਼ਰੀਆ ਬਦਲਿਆ ਜਾ ਸਕਦਾ ਹੈ ਅਤੇ ਨਜ਼ਰੀਆ ਬਦਲ ਕੇ ਦੁਨੀਆ ਦਾ ਹਰ ਅਸੰਭਵ ਕੰਮ ਸੰਭਵ ਹੋ ਸਕਦਾ ਹੈ...
ਦੀਵਿਆਂ ਦੀ ਮੱਠੀ ਲੋਅ ਤੁਹਾਡੇ ਮਨ ਨੂੰ ਰੱਜਵਾਂ ਸਕੂਨ ਅਤੇ ਠਰੰਮਾ ਬਖ਼ਸ਼ੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ!
ਜ਼ਿੰਦਗੀ ਵਿੱਚ ਮੁੜ-ਮੁੜ ਕੇ ਪਿੱਛੇ ਵੇਖਦੇ ਰਹਿਣ ਨਾਲ ਅੱਗੇ ਵਧਣਾ ਔਖਾ ਹੋ ਜਾਂਦਾ ਹੈ...
Visuals "You May Like"
Captivating images and designs to brighten your day.