ਜੇਕਰ ਕੋਈ ਤੁਹਾਨੂੰ ਆਪਣੇ ਰਾਜ਼ ਦੱਸਦਾ ਹੈ ਤਾਂ ਸਮਝ ਲਵੋ ਕਿ ਉਸ ਨੇ ਆਪਣੀ ਇੱਜ਼ਤ ਤੁਹਾਡੇ ਹਵਾਲੇ ਕਰ ਦਿੱਤੀ ਹੈ। ਉਸਨੂੰ ਸਾਂਭਣਾ ਜਾਂ ਰੋਲਣਾ ਤੁਹਾਡੇ ਹੱਥ ਵਿੱਚ ਹੈ...
Life Truth
Explore the latest and most popular statuses in Life Truth.
ਦੋਸਤੀ ਹਮੇਸ਼ਾਂ ਸਿੱਧੇ-ਸਾਧੇ ਬੰਦੇ ਨਾਲ ਹੀ ਨਿਭਦੀ ਆ, ਬਹੁਤੇ ਸਿਆਣੇ ਤਾਂ ਲੋੜ ਪੈਣ ਤੇ ਨਫ਼ੇ-ਨੁਕਸਾਨ ਬਾਰੇ ਸੋਚਣ ਲੱਗ ਜਾਂਦੇ ਨੇ...
"Status" You May Like
A curated collection of wisdom and inspiration across different themes.
ਮਾਂ ਦੀ ਮਮਤਾ ਦਾ ਦੁਨੀਆ ਵਿੱਚ ਕੋਈ ਮੁੱਲ ਨਹੀਂ, ਇਹ ਤਾਂ ਰੱਬ ਦੀ ਦਿੱਤੀ ਸਭ ਤੋਂ ਪਵਿੱਤਰ ਅਤੇ ਸੋਹਣੀ ਦਾਤ ਹੈ। ਹੈਪੀ ਬਰਥਡੇ ਮਾਂ!
ਆਪਣੇ ਮਨ ਦੀ ਖਿੜਕੀ ਖੁੱਲ੍ਹੀ ਰੱਖੋ ਤਾਂ ਜੋ ਨਵੇਂ ਗਿਆਨ ਦਾ ਚਾਨਣ ਅੰਦਰ ਆ ਸਕੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਮੈਂ ਕੰਡਿਆਲੀ ਥੋਹਰ ਵੇ ਸੱਜਣਾ,
ਉੱਗੀ ਵਿੱਚ ਉਜਾੜਾਂ,
ਜਾਂ ਉੱਡਦੀ ਬਦਲੋਟੀ ਕੋਈ,
ਵਰ੍ਹ ਗਈ ਵਿੱਚ ਪਹਾੜਾਂ,
ਨਾ ਮੇਰੇ ਕੋਈ ਪੱਤਰ ਕੂਲੇ,
ਨਾ ਮੇਰੇ ਕੋਈ ਛਾਵਾਂ,
ਮੈਂ ਤਾਂ ਜਲਦੇ ਮਾਰੂਥਲ ਵਿੱਚ,
ਸੜਦੀ ਅਤੇ ਕੁਰਲਾਵਾਂ...
ਸ਼ਿਵ ਕੁਮਾਰ ਬਟਾਲਵੀ
ਆਓ ਇਸ ਦੀਵਾਲੀ ਆਪਣੇ ਅੰਦਰ ਗਿਆਨ, ਨਿਮਰਤਾ ਅਤੇ ਸਬਰ ਦਾ ਦੀਵਾ ਬਾਲ਼ੀਏ, ਜੋ ਹਰ ਝੱਖੜ ਵਿੱਚ ਵੀ ਅਡੋਲ ਬਲਦਾ ਰਹੇ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ!
ਗਣੇਸ਼ ਜੀ ਦੀ ਸੂਝ-ਬੂਝ ਨਾਲ ਤੁਹਾਡਾ ਹਰ ਕਦਮ ਤਰੱਕੀ ਦੀ ਨਵੀਂ ਇਬਾਰਤ ਲਿਖੇ। ਹੈਪੀ ਦੀਵਾਲੀ!
ਸ਼ਬਦ ਗੁਰੂ ਦੀ ਰੌਸ਼ਨੀ ਨਾਲ ਹੀ ਮਨੁੱਖ ਦੇ ਜੀਵਨ ਵਿੱਚੋਂ ਅਸਲ ਹਨੇਰਾ ਖ਼ਤਮ ਹੁੰਦਾ ਹੈ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਦੂਜਿਆਂ ਦੇ ਹੱਕ ਖੋਹਣ ਵਾਲੇ ਕਦੇ ਧਰਮੀ ਨਹੀਂ ਹੋ ਸਕਦੇ, ਹੱਕ ਦਵਾਉਣ ਵਾਲਾ ਹੀ ਸੱਚਾ ਰਹਿਬਰ ਹੁੰਦਾ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਬਿਨ੍ਹਾਂ ਟੀਚੇ ਦੀ ਜ਼ਿੰਦਗੀ, ਬਿਨ੍ਹਾਂ ਮੰਜ਼ਿਲ ਕੀਤਾ ਸਫ਼ਰ ਅਤੇ ਬਿਨ੍ਹਾਂ ਵਿਸ਼ਵਾਸ ਦੇ ਰਿਸ਼ਤੇ ਆਪਣਾ ਵਜੂਦ ਸਮੇਂ ਤੋਂ ਪਹਿਲਾਂ ਹੀ ਗਵਾ ਲੈਂਦੇ ਹਨ...
ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ,
ਅਸੀਂ ਰਹਿ ਗਏ ਰੁੱਖਾਂ ਜਿਹੇ ਹਾਉਕੇ ਭਰ ਕੇ,
ਉਹਦੀ ਪੈੜ ਦਾ ਨਿਸ਼ਾਨ ਵੀ ਨਾ ਲੱਭਿਆ,
ਅਸੀਂ ਰੋਏ ਬੜਾ ਉਹਦੇ ਰਾਹਾਂ 'ਤੇ ਖੜ੍ਹ ਕੇ...
ਸੁਰਜੀਤ ਪਾਤਰ
ਕੁੱਝ ਕੁ ਅਹਿਸਾਸ ਹੀ ਇਹੋ ਜਿਹੇ ਹੁੰਦੇ ਨੇ ਜਿੰਨ੍ਹਾਂ ਨੂੰ ਅੱਗਿਓਂ ਅਹਿਸਾਸ ਮਿਲਦੇ ਹਨ। ਬਹੁਤੇ ਤਾਂ ਖਾਮੋਸ਼ ਹੋ ਜਾਂਦੇ ਨੇ ਜਾਂ ਫਿਰ ਮਰ ਹੀ ਜਾਂਦੇ ਨੇ...
ਦੀਵਾਲੀ ਦਾ ਤਿਉਹਾਰ ਤੁਹਾਡੇ ਪਰਿਵਾਰ ਲਈ ਭਾਗਾਂ ਭਰਿਆ ਸਾਬਤ ਹੋਵੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਸ੍ਰੀ ਹਰਿਮੰਦਰ ਸਾਹਿਬ ਦੀ ਦੀਪਮਾਲਾ ਵਰਗਾ ਰੱਬੀ ਨੂਰ ਹਰ ਘਰ ਵਿੱਚ ਚਮਕੇ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਜਿੱਥੇ ਪਿਆਰ ਦਾ ਵਾਸ ਹੈ, ਉੱਥੇ ਹੀ ਪਰਮਾਤਮਾ ਦੀ ਸੱਚੀ ਰਹਿਮਤ ਹੈ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਰੱਬ ਕਰੇ ਮੇਰੇ ਭਰਾ ਦੀਆਂ ਕੀਤੀਆਂ ਸਾਰੀਆਂ ਮਿਹਨਤਾਂ ਨੂੰ ਫਲ ਲੱਗੇ ਤੇ ਉਹ ਹਮੇਸ਼ਾ ਬੁਲੰਦੀਆਂ ਛੂਹੇ। ਹੈਪੀ ਬਰਥਡੇ ਮੇਰੇ ਵੀਰ...
ਦੀਵੇ ਦੀ ਲਾਟ ਵਾਂਗ ਆਪਣੀ ਸੋਚ ਨੂੰ ਸਦਾ ਆਕਾਸ਼ ਵੱਲ ਉੱਚਾ ਰੱਖੋ। ਸ਼ੁਭ ਦੀਪਾਵਲੀ!
ਹਰ ਦਿਲ ਵਿੱਚ ਹਮਦਰਦੀ ਦੀ ਜੋਤ ਜਗੇ ਤਾਂ ਜੋ ਕੋਈ ਵੀ ਆਪਣੇ ਆਪ ਨੂੰ ਇਕੱਲਾ ਨਾ ਸਮਝੇ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ!
ਜਿਸ ਇਨਸਾਨ ਵਿੱਚ ਕਾਬਲੀਅਤ ਨਹੀਂ ਹੁੰਦੀ ਉਹ ਇਨਸਾਨ ਗੁੱਸੇ, ਰੋਬ੍ਹ ਅਤੇ ਬਹਾਨਿਆਂ ਨੂੰ ਆਪਣੀ ਕਾਬਲੀਅਤ ਦੇ ਤੌਰ ਤੇ ਵਰਤਦਾ ਹੈ...
ਪਿਆਰ ਦੇ ਬੂਟੇ ਨੂੰ ਸ਼ਬਦਾਂ ਦਾ ਨਹੀਂ, ਭਾਵਨਾਵਾਂ, ਅਹਿਸਾਸਾਂ ਅਤੇ ਸਬਰ ਦਾ ਪਾਣੀ ਪਾਉਣ ਦੀ ਲੋੜ ਹੁੰਦੀ ਹੈ...
ਮਨ ਦੀ ਮੈਲ ਧੋ ਕੇ ਗੁਰੂ ਦੇ ਚਰਨਾਂ ਦੀ ਧੂੜ ਬਣਨਾ ਹੀ ਅਸਲ ਰੌਸ਼ਨੀ ਪਾਉਣਾ ਹੈ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਆਓ ਮਿਲ ਕੇ ਅਜਿਹਾ ਸਮਾਜ ਸਿਰਜੀਏ ਜਿੱਥੇ ਕੋਈ ਭੁੱਖਾ ਨਾ ਸੌਂਵੇ ਅਤੇ ਹਰ ਦਿਲ ਵਿੱਚ ਇਨਸਾਨੀਅਤ ਦੀ ਸੱਚੀ ਰੌਸ਼ਨੀ ਕਾਇਮ ਰਹੇ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਮੇਰੇ ਆਉਂਦੇ-ਜਾਂਦੇ ਹਰ ਸਾਹ ਵਿੱਚ ਸਿਰਫ ਤੇ ਸਿਰਫ ਤੇਰਾ ਨਾਮ ਹੀ ਵਸਦਾ ਹੈ। ਤੂੰ ਹੀ ਮੇਰਾ ਅੱਜ ਹੈਂ ਤੇ ਤੂੰ ਹੀ ਮੇਰਾ ਕੱਲ੍ਹ। ਜਨਮਦਿਨ ਮੁਬਾਰਕ...
ਜ਼ਿੰਦਗੀ ਵਿੱਚ ਸਭ ਤੋਂ ਵੱਡੀ ਖ਼ੁਸ਼ੀ ਉਹ ਕੰਮ ਕਰਨ ਵਿੱਚ ਹੈ, ਜਿਸਨੂੰ ਲੋਕ ਕਹਿੰਦੇ ਹਨ ਕਿ ਤੁਸੀਂ ਨਹੀਂ ਕਰ ਸਕਦੇ
ਇਹ ਤਿਉਹਾਰ ਤੁਹਾਡੀ ਜ਼ਿੰਦਗੀ ਵਿੱਚ ਨਵਾਂ ਜੋਸ਼, ਨਵਾਂ ਉਤਸ਼ਾਹ ਅਤੇ ਨਵੀਆਂ ਉਮੀਦਾਂ ਭਰ ਕੇ ਤੁਹਾਡੇ ਦਿਨਾਂ ਨੂੰ ਸੁਨਹਿਰੀ ਬਣਾਵੇ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਗ਼ਮਾਂ ਦੀ ਰਾਤ ਲੰਮੀ ਹੈ,
ਜਾਂ ਮੇਰੇ ਗੀਤ ਲੰਮੇ ਨੇ,
ਨਾ ਭੈੜੀ ਰਾਤ ਮੁੱਕਦੀ ਹੈ,
ਨਾ ਮੇਰੇ ਗੀਤ ਮੁੱਕਦੇ ਨੇ...
ਅਹਿਸਾਨ ਕਰਕੇ ਕਦੇ ਜਤਾਉਣਾ ਨਹੀਂ ਚਾਹੀਦਾ, ਕਿਉਂਕ ਜਿਸਨੂੰ ਕਦਰ ਹੈ ਉਹ ਕਦੇ ਭੁੱਲਦਾ ਨਹੀਂ ਅਤੇ ਜੋ ਅਹਿਸਾਨ ਫਰਾਮੋਸ਼ ਹੈ ਉਹ ਕਦੇ ਚੇਤੇ ਨਹੀਂ ਰੱਖਦਾ...
ਹੋਰ ਜ਼ਿਆਦਾ ਹਾਸਿਲ ਕਰਨ ਦੀ ਦੌੜ ਚ ਭੱਜਦੇ-ਭੱਜਦੇ ਇੱਕ ਦਿਨ ਜ਼ਿੰਦਗੀ ਮੁੱਕ ਜਾਂਦੀ ਹੈ ਪਰ ਇਹ ਦੌੜ ਨਹੀਂ ਮੁੱਕਦੀ...
ਭੈਣ-ਭਰਾਵਾਂ ਦਾ ਪਿਆਰ ਅਤੇ ਦੋਸਤਾਂ ਦਾ ਸਾਥ ਜ਼ਿੰਦਗੀ ਨੂੰ ਸੋਹਣਾ ਬਣਾਉਂਦਾ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਦੀਵਿਆਂ ਦੀ ਖ਼ੂਬਸੂਰਤੀ ਇਸ ਗੱਲ ਵਿੱਚ ਹੈ ਕਿ ਉਹ ਇਕੱਠੇ ਮਿਲ ਕੇ ਹਨੇਰੇ ਨੂੰ ਹਰਾ ਦਿੰਦੇ ਹਨ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ!
ਕਿਸੇ ਦੂਜ਼ੇ ਦੀ ਕਾਮਯਾਬੀ ਨੂੰ ਕਿਸਮਤ ਦਾ ਵਰਦਾਨ ਕਹਿਣ ਤੋਂ ਪਹਿਲਾਂ ਏਨਾ ਜ਼ਰੂਰ ਸੋਚ ਲੈਣਾ ਚਾਹੀਦਾ ਹੈ ਕਿ ਉਸ ਵਰਦਾਨ ਨੂੰ ਹਾਸਿਲ ਕਰਨ ਲਈ ਉਸਨੇ ਤਪੱਸਿਆ ਵੀ ਕਿੰਨੀ ਕੀਤੀ ਹੋਵੇਗੀ...
ਬਾਹਰੀ ਰੌਸ਼ਨੀਆਂ ਤਾਂ ਕੁਝ ਘੰਟਿਆਂ ਵਿੱਚ ਬੁੱਝ ਜਾਣਗੀਆਂ, ਪਰ ਪਰਿਵਾਰ ਵਿੱਚ ਵੰਡਿਆ ਪਿਆਰ ਸਾਰੀ ਉਮਰ ਦਿਲਾਂ ਨੂੰ ਰੁਸ਼ਨਾਉਂਦਾ ਰਹਿੰਦਾ ਹੈ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
Visuals "You May Like"
Captivating images and designs to brighten your day.