ਸਾਡੀਆਂ ਜ਼ਿਆਦਾਤਰ ਸਮੱਸਿਆਵਾਂ ਸਿਰਫ਼ ਉਸ ਡਰ ਕਰਕੇ ਪੈਦਾ ਹੁੰਦੀਆਂ ਹਨ ਜੋ ਡਰ ਕਦੇ ਸੱਚ ਨਹੀਂ ਹੋਣਾ ਹੁੰਦਾ। ਅਸੀਂ ਸੋਚ-ਸੋਚ ਕੇ ਰੱਸੀ ਨੂੰ ਵੀ ਸੱਪ ਬਣਾ ਲੈਂਦੇ ਹਾਂ...
Life Truth
Explore the latest and most popular statuses in Life Truth.
ਕੱਲ ਕੀ ਹੋਣਾ ਇਹ ਨਾਂ ਤਾਂ ਸਾਨੂੰ ਪਤਾ ਹੈ ਅਤੇ ਨਾਂ ਹੀ ਸਾਡੇ ਵੱਸ ਹੈ। ਪਰ ਅੱਜ ਅਸੀਂ ਕੀ ਕਰ ਰਹੇ ਹਾਂ ਇਹ ਸਾਨੂੰ ਪਤਾ ਵੀ ਹੈ ਅਤੇ ਸਾਡੇ ਵੱਸ ਵੀ ਹੈ...
ਕੁਝ ਹਾਸਿਲ ਕਰ ਲੈਣਾ ਹਮੇਸ਼ਾਂ ਜਿੱਤ ਨਹੀਂ ਹੁੰਦੀ ਅਤੇ ਕੁਝ ਗਵਾ ਲੈਣਾ ਹਮੇਸ਼ਾਂ ਹਾਰ ਨਹੀਂ ਹੁੰਦੀ। ਹਾਰ ਜਿੱਤ ਦੇ ਵਿਚਕਾਰ ਜੋ ਖਾਲੀ ਜਗ੍ਹਾ ਹੈ ਉਹੀ ਜੀਵਨ ਦਾ ਆਧਾਰ ਹੈ। ਇਹ ਪੂਰੀ ਦੁਨੀਆਂ ਉਸੇ ਖਾਲੀ ਜਗ੍ਹਾ ਦੀ ਹੀ ਦੇਣ ਹੈ...
ਜਿਸ ਘਰ 'ਚ ਮਾਪੇ, ਸਕੂਲ 'ਚ ਅਧਿਆਪਕ ਅਤੇ ਦੇਸ਼ 'ਚ ਨੇਤਾ ਪੱਖਪਾਤ ਕਰਨ ਲੱਗ ਜਾਣ ਉੱਥੇ ਕਦੇ ਵੀ ਏਕਤਾ ਅਤੇ ਖੁਸ਼ਹਾਲੀ ਨਹੀਂ ਹੋ ਸਕਦੀ...
ਜ਼ਿੰਦਗੀ ਦੇ ਫ਼ੁੱਲ ਨੂੰ ਮੁਰਝਾਉਣ ਤੋਂ ਪਹਿਲਾਂ ਮਹਿਕਣ ਦਾ ਮੌਕਾ ਜਰੂਰ ਦਿਓ। ਕਿਉਂਕ ਮਹਿਕ ਹੀ ਫ਼ੁੱਲ ਦੀ ਪਹਿਚਾਣ ਹੈ..
ਇਹ ਦੁਨੀਆ ਵਿਸ਼ਵਾਸ ਦੇ ਆਸਰੇ ਨਹੀਂ ਅੰਧਵਿਸ਼ਵਾਸ ਦੇ ਆਸਰੇ ਚੱਲ ਰਹੀ ਹੈ...
ਗੁੱਸਾ ਅਤੇ ਪਿਆਰ ਜਿੰਨ੍ਹਾਂ ਮਰਜ਼ੀ ਆਵੇ ਪਰ ਆਪਣੇ ਦਿਲ ਤੇ ਦਿਮਾਗ਼ ਨੂੰ ਠੰਡਾ ਰੱਖਣਾ ਚਾਹੀਦਾ ਹੈ ਤਾਂ ਜੋ ਨਤੀਜ਼ੇ ਦੇਖ ਕੇ ਪਛਤਾਉਣਾ ਨਾ ਪਵੇ...
ਕਿਸੇ ਸਮਝਦਾਰ ਨੂੰ ਸਮਝਾਉਣ ਨਾਲੋਂ ਚੁੱਪ ਰਹਿਣਾ ਜ਼ਿਆਦਾ ਸਮਝਦਾਰੀ ਵਾਲੀ ਗੱਲ ਹੈ...
ਬਿਨ੍ਹਾਂ ਟੀਚੇ ਦੀ ਜ਼ਿੰਦਗੀ, ਬਿਨ੍ਹਾਂ ਮੰਜ਼ਿਲ ਕੀਤਾ ਸਫ਼ਰ ਅਤੇ ਬਿਨ੍ਹਾਂ ਵਿਸ਼ਵਾਸ ਦੇ ਰਿਸ਼ਤੇ ਆਪਣਾ ਵਜੂਦ ਸਮੇਂ ਤੋਂ ਪਹਿਲਾਂ ਹੀ ਗਵਾ ਲੈਂਦੇ ਹਨ...
ਲਾਪਰਵਾਹ ਹਾਕਮ, ਭ੍ਰਿਸ਼ਟ ਅਫਸਰ ਤੇ ਭੁੱਖੜ ਜਨਤਾ ਹਮੇਸ਼ਾ ਮਿਹਨਤੀ ਅਤੇ ਇਮਾਨਦਾਰ ਲੋਕਾਂ ਦੀ ਕਮਾਈ ਖਾਂਦੇ ਹਨ...
ਦੂਜਿਆਂ ਨੂੰ ਖੁਸ਼ ਕਰਦਾ-ਕਰਦਾ ਬੰਦਾ ਅਕਸਰ ਆਪਣੀ ਖੁਸ਼ੀ ਗਵਾ ਲੈਂਦਾ...
ਸਾਡੀ ਸਾਰਿਆਂ ਦੀ ਜ਼ਿੰਦਗੀ ਵਿੱਚ ਬਹੁਤ ਕੁੱਝ ਇੱਕੋ ਜਿਹਾ ਹੁੰਦਾ ਹੈ, ਸਾਨੂੰ ਇੱਕੋ ਜਿਹੀਆਂ ਚੀਜ਼ਾਂ ਖੁਸ਼ੀ ਅਤੇ ਦੁੱਖ ਦੇਂਦੀਆਂ ਹਨ, ਪਰ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਅਸੀਂ ਫਿਰ ਵੀ ਇੱਕ-ਦੂਜੇ ਦੇ ਬਾਰੇ ਸੋਚਣ ਦੀ ਬਜਾਇ ਸਿਰਫ ਆਪਣੇ ਬਾਰੇ ਹੀ ਸੋਚਦੇ ਹਾਂ...
ਜਦੋਂ ਕੋਈ ਆਪਣੇ ਸ਼ੌਂਕ ਭੁੱਲ ਕੇ ਜਿੰਮੇਵਾਰੀਆਂ ਨਿਭਾਉਣ ਲੱਗ ਜਾਵੇ ਤਾਂ ਸਮਝ ਲਵੋ ਕਿ ਉਸਨੂੰ ਜ਼ਿੰਦਗੀ ਦੇ ਸੁਭਾਅ ਦਾ ਭੇਤ ਆਉਣ ਲੱਗ ਗਿਆ...
ਬੜੇ ਸੌਖੇ ਹੀ ਜੀਆ ਜਾ ਸਕਦਾ ਹੈ ਜ਼ਿੰਦਗੀ ਨੂੰ ਜੇਕਰ ਬੇਲੋੜੀਆਂ ਖਾਹਿਸ਼ਾਂ ਦਾ ਬੋਝ ਨਾ ਢੋਇਆ ਜਾਵੇ ਤਾਂ...
ਅਸਫ਼ਲਤਾ ਦੇ ਖਿਲਾਫ ਸਾਡੀ ਸਭ ਤੋਂ ਵੱਡੀ ਲੜਾਈ ਬਾਹਰ ਨਹੀਂ, ਅੰਦਰ ਹੁੰਦੀ ਹੈ...
ਆਪਣੀ ਸੋਚ ਅਨੁਸਾਰ ਹਰ ਸ਼ੈਅ ਨੂੰ ਵੇਖਣ ਵਾਲਾ ਇਨਸਾਨ ਆਪਣੇ ਹੀ ਖ਼ਿਆਲਾਂ ਦਾ ਕੈਦੀ ਬਣਕੇ ਜਿਉਂਦਾ ਹੈ...
ਤੁਸੀਂ ਇਨਸਾਨ ਹੋ ਕੋਈ ਮਸ਼ੀਨ ਨਹੀਂ, ਦਿਨ ਰਾਤ ਦੇ ਗੇੜ ਵਿੱਚ ਗਿੜਨਾ ਤੁਹਾਡੀ ਮਜਬੂਰੀ ਹੈ।
ਪਰ ਕਦੇ-ਕਦੇ ਆਪਣੀ ਖੁਸ਼ੀ ਲਈ ਵੀ ਕੋਈ ਕੰਮ ਕਰ ਲੈਣਾ ਚਾਹੀਦਾ...
ਪਿੱਠ ਹਮੇਸ਼ਾਂ ਮਜਬੂਤ ਰੱਖਣੀ ਚਾਹੀਦੀ ਹੈ, ਕਿਉਂਕਿ ਸ਼ਾਬਾਸ਼ੀ ਅਤੇ ਧੋਖਾ ਦੋਵੇਂ ਪਿੱਠ ਪਿੱਛੇ ਹੀ ਮਿਲਦੇ ਨੇ...
ਤੁਸੀਂ ਚੰਗੇ ਇਨਸਾਨ ਹੋ, ਜਦੋਂ ਤੱਕ ਤੁਹਾਡੇ ਵੱਲੋਂ 'ਹਾਂ' ਵਿੱਚ ਸਿਰ ਹਿਲਾਇਆ ਜਾਂਦਾ ਹੈ...
ਜੇਕਰ ਕੋਈ ਤੁਹਾਡੇ ਤੋਂ ਐਵੇਂ ਹੀ ਬਿਨ੍ਹਾਂ ਕਿਸੇ ਕਾਰਣ ਤੋਂ ਦੁੱਖੀ ਹੋਵੇ ਤਾਂ ਉਸਨੂੰ ਖੁਸ਼ ਕਰਨ ਦੇ ਚੱਕਰਾਂ ਚ ਆਪ ਦੁੱਖੀ ਨਾ ਹੋਵੋ। ਉਸਨੂੰ Ignore ਕਰੋਂ ਅਤੇ ਦੁੱਖੀ ਹੋਣ ਦੀ ਸਹੀ ਵਜ੍ਹਾ ਦੇ ਦਿਓ...
ਜ਼ਿੰਦਗੀ ਵਿੱਚ ਮੁੜ-ਮੁੜ ਕੇ ਪਿੱਛੇ ਵੇਖਦੇ ਰਹਿਣ ਨਾਲ ਅੱਗੇ ਵਧਣਾ ਔਖਾ ਹੋ ਜਾਂਦਾ ਹੈ...
ਪਹਿਲਾਂ ਖਿਲਾਰੇ ਵਧਾਉਣ ਵਿੱਚ ਲੰਘ ਗਈ ਮਗਰੋਂ ਖਿਲਾਰੇ ਸਾਂਭਣ ਵਿੱਚ ਲੰਘ ਗਈ। ਕੁੱਲ ਮਿਲਾ ਕੇ ਬਸ ਲੰਘ ਗਈ...
ਭਾਵਨਾਵਾਂ ਦਾ ਮਰ ਜਾਣਾ ਚੰਗੀ ਗੱਲ ਹੈ, ਜ਼ਿੰਦਗੀ-ਮੌਤ, ਖੁਸ਼ੀ- ਗ਼ਮੀ, ਪਾਉਣਾ-ਗਵਾਉਣਾ ਸਭ ਇੱਕ ਬਰਾਬਰ ਹੋ ਜਾਂਦਾ ਹੈ। ਜਿੰਨਾਂ ਚਿਰ ਖਾਹਿਸ਼ ਜਿਉਂਦੀ ਰਹਿੰਦੀ ਹੈ ਉਨਾਂ ਚਿਰ ਤੁਹਾਡਾ ਤੜਫਦੇ ਰਹਿਣਾ ਲਾਜ਼ਮੀ ਹੈ…
ਜ਼ਿੰਦਗੀ ਸਮੇਂ ਦੇ ਨਾਲ-ਨਾਲ ਬਦਲਦੀ ਰਹਿੰਦੀ ਹੈ। ਇਹ ਬਦਲਾਅ ਸਾਨੂੰ ਚੰਗਾ ਲੱਗੇ ਜਾਂ ਬੁਰਾ ਇਸ ਨਾਲ ਕਿਤੇ ਕੋਈ ਫ਼ਰਕ ਨਹੀਂ ਪੈਂਦਾ...
ਚਿਹਰੇ ਦੀ ਮੁਸਕਾਨ ਬਣਾਈ ਰੱਖੋ ਦੋਸਤੋ, ਜ਼ਿੰਦਗੀ 'ਚ ਚੰਗੇ-ਮਾੜੇ ਦਿਨ ਤਾਂ ਆਉਂਦੇ-ਜਾਦੇਂ ਰਹਿਣਗੇ...
ਮੰਨਿਆ ਕਿ ਅੱਜ ਰਾਹ ਥੋੜੇ ਔਖੇ ਨੇ, ਪਰ ਮੇਰੇ ਸਿਦਕ ਦੇ ਸਾਹਮਣੇ ਕੱਖ ਵੀ ਨਹੀਂ...
ਜਿਸ ਇਨਸਾਨ ਵਿੱਚ ਕਾਬਲੀਅਤ ਨਹੀਂ ਹੁੰਦੀ ਉਹ ਇਨਸਾਨ ਗੁੱਸੇ, ਰੋਬ੍ਹ ਅਤੇ ਬਹਾਨਿਆਂ ਨੂੰ ਆਪਣੀ ਕਾਬਲੀਅਤ ਦੇ ਤੌਰ ਤੇ ਵਰਤਦਾ ਹੈ...
ਜ਼ਿੰਦਗੀ ਚ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਜਿੰਨ੍ਹੀ ਹੋ ਸਕੇ ਦੂਜਿਆਂ ਦੀ ਮਦਦ ਕਰੋ ਅਤੇ ਮਦਦ ਕਰਕੇ ਭੁੱਲ ਜਾਓ...
ਜਦੋਂ ਟੱਬਰ ਪਾਲਣ ਦੀ ਜਿੰਮੇਵਾਰੀ ਮੋਢਿਆਂ ਤੇ ਹੋਵੇ ਉਦੋਂ ਸ਼ੌਂਕ ਪਾਲਣੇ ਥੋੜੇ ਔਖੇ ਹੋ ਜਾਂਦੇ ਨੇ, ਪਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਕਿਉਂਕ ਜਿੰਨ੍ਹਾਂ ਚਿਰ ਸ਼ੌਂਕ ਜਿਉਂਦੇ ਆ ਓਨਾ ਹੀ ਚਿਰ ਇਨਸਾਨ ਜਿਉਂਦਾ ਹੈ...
ਚਿੰਤਾ ਆਉਣ ਵਾਲੇ ਕੱਲ ਦੀਆਂ ਸਮਸਿਆਵਾਂ ਨੂੰ ਦੂਰ ਨਹੀਂ ਕਰ ਸਕਦੀ ਪਰ ਅੱਜ ਦੇ ਸਕੂਨ ਨੂੰ ਜ਼ਰੂਰ ਦੂਰ ਕਰ ਸਕਦੀ ਹੈ...
"Status" You May Like
A curated collection of wisdom and inspiration across different themes.
ਮੇਰੀ ਰੱਬ ਅੱਗੇ ਇਹੀ ਦੁਆ ਹੈ ਕਿ ਉਹ ਮੈਨੂੰ ਹਰ ਜਨਮ ਵਿੱਚ ਤੇਰੇ ਵਰਗਾ ਸੱਚਾ ਯਾਰ ਦੇਵੇ। ਜਨਮਦਿਨ ਮੁਬਾਰਕ ਮੇਰੀ ਜਾਨ...
ਰੱਬ ਕਰੇ ਤੈਨੂੰ ਇਸ ਦੁਨੀਆ ਦੀ ਹਰ ਵੱਡੀ ਕਾਮਯਾਬੀ ਮਿਲੇ ਤੇ ਆਪਾਂ ਹਮੇਸ਼ਾ ਇਸੇ ਤਰ੍ਹਾਂ ਇਕੱਠੇ ਰਹੀਏ। ਹੈਪੀ ਬਰਥਡੇ ਮੇਰੇ ਪੱਕੇ ਯਾਰ...
ਤੁਸੀਂ ਕਿਸੇ ਨੂੰ ਖੁਸ਼ ਕਰਨ ਲਈ ਆਪਣੀ ਜਿੰਨ੍ਹੀ ਮਰਜ਼ੀ ਵਾਹ ਲਾ ਲਵੋ, ਅਗਲਾ ਬੰਦਾ ਫ਼ਿਰ ਵੀ ਖੁਸ਼ ਨਾ ਹੋਣ ਦਾ ਕੋਈ ਨਾ ਕੋਈ ਕਾਰਣ ਲੱਭ ਹੀ ਲੈਂਦਾ...
ਅੱਗੇ ਵਧਣ ਲਈ ਕਦਮ ਪੁੱਟਣਾ ਜ਼ਰੂਰੀ ਹੈ, ਕਦਮ ਪੁੱਟਣ ਲਈ ਹੌਂਸਲੇ ਦੀ ਲੋੜ ਹੁੰਦੀ ਹੈ, ਹੌਂਸਲਾ ਆਤਮਵਿਸ਼ਵਾਸ ਵਿੱਚੋ ਜਨਮ ਲੈਂਦਾ ਹੈ ਅਤੇ ਆਤਮਵਿਸ਼ਵਾਸ ਅਭਿਆਸ ਦੀ ਦੇਣ ਹੈ...
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਖੁਸ਼ੀ ਹਾਸਿਲ ਕਰਨ ਲਈ ਬਹੁਤ ਮੇਹਨਤ ਕਰਨੀ ਪੈ ਰਹੀ ਹੈ ਤਾਂ ਤੁਸੀਂ ਖੁਸ਼ੀ ਖਰੀਦਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹੋ....
ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ,
ਕੁਝ ਰੁੱਖ ਲੱਗਦੇ ਮਾਵਾਂ,
ਕੁਝ ਰੁੱਖ ਨੂੰਹਾਂ ਧੀਆਂ ਵਰਗੇ,
ਕੁਝ ਰੁੱਖ ਵਾਂਗ ਭਰਾਵਾਂ,
ਕੁਝ ਰੁੱਖ ਮੇਰੇ ਬਾਬੇ ਵਾਕਣ,
ਪੱਤਰ ਟਾਵਾਂ ਟਾਵਾਂ,
ਕੁਝ ਰੁੱਖ ਮੇਰੀ ਦਾਦੀ ਵਰਗੇ,
ਚੂਰੀ ਪਾਵਣ ਕਾਵਾਂ...
ਸ਼ਿਵ ਕੁਮਾਰ ਬਟਾਲਵੀ
ਬਦਲਾਅ ਕੁਦਰਤ ਦਾ ਇੱਕ ਅਹਿਮ ਨਿਯਮ ਹੈ, ਇਸਦੇ ਪ੍ਰਭਾਵ ਤੋਂ ਬਚਣ ਅਤੇ ਨਜ਼ਰਅੰਦਾਜ਼ ਕਰਨ ਦੀ ਬਜਾਇ ਇਸਨੂੰ ਸਮਝ ਕੇ ਆਪਣੇ-ਆਪ ਨੂੰ ਅਨੂਕੂਲ ਬਣਾਉਣਾ ਹੀ ਇਨਸਾਨ ਦੀ ਤਰੱਕੀ ਦੀ ਨਿਸ਼ਾਨੀ ਹੈ...
ਕਿਸੇ ਦੂਜ਼ੇ ਦੀ ਕਾਮਯਾਬੀ ਨੂੰ ਕਿਸਮਤ ਦਾ ਵਰਦਾਨ ਕਹਿਣ ਤੋਂ ਪਹਿਲਾਂ ਏਨਾ ਜ਼ਰੂਰ ਸੋਚ ਲੈਣਾ ਚਾਹੀਦਾ ਹੈ ਕਿ ਉਸ ਵਰਦਾਨ ਨੂੰ ਹਾਸਿਲ ਕਰਨ ਲਈ ਉਸਨੇ ਤਪੱਸਿਆ ਵੀ ਕਿੰਨੀ ਕੀਤੀ ਹੋਵੇਗੀ...
ਅਜੋਕੀ ਦੁਨੀਆ ਦੀ ਸਭ ਤੋਂ ਵੱਡੀ ਕਾਢ ਇਹ ਹੈ ਕਿ ਇਨਸਾਨ ਨੇ ਇਹ ਸਿੱਖ ਲਿਆ ਹੈ ਕਿ ਆਪਣਾ ਨਜ਼ਰੀਆ ਬਦਲਿਆ ਜਾ ਸਕਦਾ ਹੈ ਅਤੇ ਨਜ਼ਰੀਆ ਬਦਲ ਕੇ ਦੁਨੀਆ ਦਾ ਹਰ ਅਸੰਭਵ ਕੰਮ ਸੰਭਵ ਹੋ ਸਕਦਾ ਹੈ...
ਮਜਬੂਰੀਆਂ ਦਾ ਨਾਮ ਦੇ ਕੇ, ਲੋਕ ਅਕਸਰ ਰਿਸ਼ਤੇ ਤੋੜ ਜਾਂਦੇ ਨੇ...
ਇੱਕ ਮਿਆਨ ਚ ਦੋ ਤਲਵਾਰਾਂ ਭਾਵੇਂ ਰਹਿ ਲੈਣ ਪਰ ਜੇ ਦਿਲ ਵਿੱਚ ਸ਼ੱਕ ਪੈਦਾ ਹੋ ਜਾਵੇ ਤਾਂ ਦੋ ਇਨਸਾਨ ਇੱਕ ਜਗ੍ਹਾ ਕਦੇ ਨਹੀਂ ਰਹਿ ਸਕਦੇ...
ਜ਼ਿੰਦਗੀ ਚ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਜਿੰਨ੍ਹੀ ਹੋ ਸਕੇ ਦੂਜਿਆਂ ਦੀ ਮਦਦ ਕਰੋ ਅਤੇ ਮਦਦ ਕਰਕੇ ਭੁੱਲ ਜਾਓ...
ਕੋਈ ਵੀ ਰਿਸ਼ਤਾ ਜਾਂ ਯਾਰ ਬਣਾਉਣ ਤੋਂ ਪਹਿਲਾਂ ਫੈਦਾ-ਨੁਕਸਾਨ ਜ਼ਰੂਰ ਵੇਖ ਲੈਣਾ ਚਾਈਦਾ ਕਿਉਂਕਿ ਭਾਵਨਾਵਾਂ Dopamine ਦੇ Level ਦੇ ਹਿਸਾਬ ਨਾਲ ਬਦਲਦੀਆਂ ਰਹਿੰਦੀਆਂ ਹਨ....
ਜ਼ਿੰਦਗੀ One Way Road ਆ ਜਿਸ ਚ ਪਿੱਛੇ ਮੁੜਨਾ ਨਾਮੁਮਕਿਨ ਹੁੰਦਾ ਤੇ ਜੇ ਕਿਤੇ ਕੋਈ ਗਲਤ ਮੋੜ ਮੁੜ ਗਏ ਫਿਰ ਤੇ ਬਸ ਕਹਾਣੀ ਖਤਮ...
ਵਕਤ ਬਦਲਦਾ ਹੈ ਤਾਂ ਲੋਕ ਵੀ ਬਦਲ ਜਾਂਦੇ ਨੇ, ਪਰ ਜਿਹੜੇ ਰੂਹਾਂ ਤੋਂ ਜੁੜੇ ਹੋਣ, ਉਹ ਆਖਰੀ ਸਾਹ ਤੱਕ ਸਾਥ ਨਹੀਂ ਛੱਡਦੇ...
ਜੇ ਬਹਾਰਾਂ ਖੁਸ਼ੀ ਦੇਂਦੀਆਂ ਨੇ ਤਾਂ ਉਸ ਖੁਸ਼ੀ ਦਾ ਕਾਰਨ ਕਿਤੇ ਨਾ ਕਿਤੇ ਪੱਤਝੜ ਜਰੂਰ ਹੈ...
ਕਈ ਵਾਰੀ ਸਾਡਾ Comfort Zone ਸਾਨੂੰ ਕੁੱਝ ਨਵਾਂ ਨਹੀਂ ਕਰਨ ਦੇਂਦਾ। ਪਰ ਜੇਕਰ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਹੈ ਤਾਂ ਨਵੇਂ ਮੌਕਿਆਂ ਤੋਂ ਕਿਨਾਰਾ ਨਾ ਕਰੋ, ਉਹਨਾਂ ਨੂੰ ਜੀ ਆਇਆਂ ਕਹਿ ਕੇ ਅਪਨਾਉਣ ਦੀ ਕੋਸ਼ਿਸ਼ ਕਰੋ...
ਕੋਈ ਵੀ ਇਹੋ ਜਿਹੀ ਸ਼ੈਅ ਜਿਸਤੋਂ ਅਸੀਂ ਆਪਣੇ ਘਰਦੇ ਜੀਆਂ ਨੂੰ ਬਚਾਉਣਾ ਚਾਉਂਦੇ ਹਾਂ ਉਸਨੂੰ ਘਰ ਤੋਂ ਬਾਹਰ ਵੀ ਵੰਡਣ ਤੋਂ ਗੁਰੇਜ਼ ਕਰੋ...
ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ,
ਅਸੀਂ ਰਹਿ ਗਏ ਰੁੱਖਾਂ ਜਿਹੇ ਹਾਉਕੇ ਭਰ ਕੇ,
ਉਹਦੀ ਪੈੜ ਦਾ ਨਿਸ਼ਾਨ ਵੀ ਨਾ ਲੱਭਿਆ,
ਅਸੀਂ ਰੋਏ ਬੜਾ ਉਹਦੇ ਰਾਹਾਂ 'ਤੇ ਖੜ੍ਹ ਕੇ...
ਸੁਰਜੀਤ ਪਾਤਰ
ਜਰੂਰੀ ਨਹੀਂ ਹਮੇਸ਼ਾਂ ਜਿੱਤ ਹੀ ਇਤਿਹਾਸ ਬਣੇ, ਕਈ ਹਾਰਾਂ ਵੀ ਜਿੱਤ ਤੇ ਭਾਰੀ ਪੈ ਜਾਂਦੀਆਂ ਹਨ, ਬਸ਼ਰਤੇ ਹਾਰ ਆਮ ਨਹੀਂ ਹੋਣੀ ਚਾਹੀਦੀ...
ਯਾਰੀਆਂ ਕਮਾਉਣੀਆਂ ਸੌਖੀਆਂ ਨਹੀਂ, ਇਹ ਤਾਂ ਜਾਨ ਵਾਰ ਕੇ ਮਿਲਦੀਆਂ ਨੇ...
ਅੜੀਅਲ ਸੁਭਾਅ ਅਤੇ ਬੇਕਾਬੂ ਜ਼ੁਬਾਨ ਕਿਸੇ ਵੀ ਰਿਸ਼ਤੇ ਨੂੰ ਮਾਰਨ ਲਈ ਬਹੁਤ ਨੇ..
ਹਾਲਾਤ ਮਾੜੇ ਹੋਣ ਤਾਂ ਉਹਨਾਂ ਨੂੰ ਬਦਲਿਆ ਜਾ ਸਕਦਾ, ਪਰ ਮਾੜੀ ਸੋਚ ਦਾ ਬਦਲਿਆ ਜਾਣਾ ਬਹੁਤ ਔਖਾ...
ਹੋਰ ਜ਼ਿਆਦਾ ਹਾਸਿਲ ਕਰਨ ਦੀ ਦੌੜ ਚ ਭੱਜਦੇ-ਭੱਜਦੇ ਇੱਕ ਦਿਨ ਜ਼ਿੰਦਗੀ ਮੁੱਕ ਜਾਂਦੀ ਹੈ ਪਰ ਇਹ ਦੌੜ ਨਹੀਂ ਮੁੱਕਦੀ...
ਤੂੰ ਮੇਰੀ ਉਹ ਦੁਆ ਹੈ, ਜੋ ਰੱਬ ਨੇ ਆਪ ਕਬੂਲ ਕੀਤੀ ਹੈ...
ਦੁਨੀਆਂ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਇਹੋ ਜਿਹੀਆਂ ਹਨ ਜਿਨ੍ਹਾਂ ਦਾ ਇਲਾਜ਼ ਸੰਭਵ ਨਹੀਂ ਜਿਨ੍ਹਾਂ ਵਿੱਚੋਂ ਇੱਕ ਬਿਮਾਰੀ ਹੈ ਇਕੱਲਾਪਨ...
ਖੁਸ਼ ਰਿਹਾ ਕਰੋ, ਜ਼ਿੰਦਗੀ ਲੰਬੀ ਹੋਵੇ ਨਾ ਹੋਵੇ ਪਰ ਸੌਖੀ ਜਰੂਰ ਹੋ ਜਾਊਗੀ..
ਮੈਂ ਤੈਨੂੰ ਫੇਰ ਮਿਲਾਂਗੀ, ਕਿੱਥੇ, ਕਿਸ ਤਰ੍ਹਾਂ, ਪਤਾ ਨਹੀਂ,
ਸ਼ਾਇਦ ਤੇਰੇ ਤਖ਼ੀਏ ਦੀ ਚਿਣਗ ਬਣ ਕੇ, ਤੇਰੇ ਕੈਨਵਸ ਤੇ ਉਤਰਾਂਗੀ।
ਜਾਂ ਖ਼ੌਰੇ ਤੇਰੇ ਕੈਨਵਸ ਦੇ ਉੱਤੇ, ਇੱਕ ਰਹੱਸਮਈ ਲਕੀਰ ਬਣ ਕੇ,
ਖ਼ਾਮੋਸ਼ ਤੈਨੂੰ ਤੱਕਦੀ ਰਹਾਂਗੀ, ਮੈਂ ਤੈਨੂੰ ਫੇਰ ਮਿਲਾਂਗੀ...
ਜਿਸ ਕੰਮ ਤੋਂ ਰੋਜ਼ੀ-ਰੋਟੀ ਚੱਲ ਰਹੀ ਹੋਵੇ ਜੇ ਉਸਨੂੰ ਹੀ ਬੋਝ ਸਮਝ ਕੇ ਕੰਮ ਕਰੋਗੇ ਤਾਂ ਉਸ ਕੰਮ ਤੋਂ ਕਮਾਏ ਪੈਸੇ ਤੁਹਾਨੂੰ ਕਦੇ ਖੁਸ਼ੀ ਨਹੀਂ ਦੇ ਸਕਦੇ...
ਸਾਡੀ ਸਾਰਿਆਂ ਦੀ ਜ਼ਿੰਦਗੀ ਵਿੱਚ ਬਹੁਤ ਕੁੱਝ ਇੱਕੋ ਜਿਹਾ ਹੁੰਦਾ ਹੈ, ਸਾਨੂੰ ਇੱਕੋ ਜਿਹੀਆਂ ਚੀਜ਼ਾਂ ਖੁਸ਼ੀ ਅਤੇ ਦੁੱਖ ਦੇਂਦੀਆਂ ਹਨ, ਪਰ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਅਸੀਂ ਫਿਰ ਵੀ ਇੱਕ-ਦੂਜੇ ਦੇ ਬਾਰੇ ਸੋਚਣ ਦੀ ਬਜਾਇ ਸਿਰਫ ਆਪਣੇ ਬਾਰੇ ਹੀ ਸੋਚਦੇ ਹਾਂ...
Visuals "You May Like"
Captivating images and designs to brighten your day.