#Shiv Kumar Batalvi
Browse our curated collection of quotes and statuses tagged with #Shiv Kumar Batalvi.
ਜੋਬਨ ਰੁੱਤੇ ਜੋ ਵੀ ਮਰਦਾ,
ਫੁੱਲ ਬਣੇ ਜਾਂ ਤਾਰਾ,
ਜੋਬਨ ਰੁੱਤੇ ਆਸ਼ਕ ਮਰਦੇ,
ਜਾਂ ਕੋਈ ਕਰਮਾਂ ਵਾਲਾ,
ਯਾ ਉਹ ਮਰਨ ਕਿ ਜਿਨ੍ਹਾਂ ਲਿਖਾਏ,
ਹੰਝੂਆਂ ਨਾਲ ਨਸੀਬੇ,
ਯਾ ਉਹ ਮਰਨ ਕਿ ਜਿਨ੍ਹਾਂ ਦੀ ਕਬਰੇ,
ਦੀਵਾ ਬਲੇ ਨਾ ਕਾਰਾ...
ਸ਼ਿਵ ਕੁਮਾਰ ਬਟਾਲਵੀ
ਸ਼ਹਿਰ ਤੇਰੇ ਤਰਕਾਲਾਂ ਢਲੀਆਂ,
ਉੱਡ ਗਏ ਕਾਗ ਬਨੇਰਿਓਂ,
ਸਾਡੇ ਵੀ ਗਲ ਲੱਗ ਕੇ ਰੋਈਆਂ,
ਪੌਣਾਂ ਚਾਰ ਚੁਫੇਰਿਓਂ,
ਤੇਰੀ ਯਾਦ ਦਾ ਚਾਨਣ ਆਇਆ,
ਸਾਡੇ ਵਿਹੜੇ ਬਹਿ ਗਿਆ,
ਅਸੀਂ ਤਾਂ ਸੱਜਣਾ ਡਰਦੇ ਸਾਂ,
ਇਸ ਕਾਲੇ ਘੁੱਪ ਹਨੇਰਿਓਂ...
ਸ਼ਿਵ ਕੁਮਾਰ ਬਟਾਲਵੀ
ਗ਼ਮਾਂ ਦੀ ਰਾਤ ਲੰਮੀ ਹੈ,
ਜਾਂ ਮੇਰੇ ਗੀਤ ਲੰਮੇ ਨੇ,
ਨਾ ਭੈੜੀ ਰਾਤ ਮੁੱਕਦੀ ਹੈ,
ਨਾ ਮੇਰੇ ਗੀਤ ਮੁੱਕਦੇ ਨੇ...
ਮੈਂ ਕੰਡਿਆਲੀ ਥੋਹਰ ਵੇ ਸੱਜਣਾ,
ਉੱਗੀ ਵਿੱਚ ਉਜਾੜਾਂ,
ਜਾਂ ਉੱਡਦੀ ਬਦਲੋਟੀ ਕੋਈ,
ਵਰ੍ਹ ਗਈ ਵਿੱਚ ਪਹਾੜਾਂ,
ਨਾ ਮੇਰੇ ਕੋਈ ਪੱਤਰ ਕੂਲੇ,
ਨਾ ਮੇਰੇ ਕੋਈ ਛਾਵਾਂ,
ਮੈਂ ਤਾਂ ਜਲਦੇ ਮਾਰੂਥਲ ਵਿੱਚ,
ਸੜਦੀ ਅਤੇ ਕੁਰਲਾਵਾਂ...
ਸ਼ਿਵ ਕੁਮਾਰ ਬਟਾਲਵੀ
ਮਾਏ ਨੀ ਮਾਏ,
ਮੈਂ ਇਕ ਸ਼ਿਕਰਾ ਯਾਰ ਬਣਾਇਆ,
ਚੂਰੀ ਕੁੱਟਾਂ ਤੇ ਉਹ ਖਾਂਦਾ ਨਾਹੀਂ,
ਵੇ ਅਸਾਂ ਦਿਲ ਦਾ ਮਾਸ ਖਵਾਇਆ
ਇਕ ਉਡਾਰੀ ਐਸੀ ਮਾਰੀ,
ਉਹ ਮੁੜ ਵਤਨੀਂ ਨਾ ਆਇਆ,
ਮਾਏ ਨੀ ਮਾਏ,
ਮੈਂ ਇਕ ਸ਼ਿਕਰਾ ਯਾਰ ਬਣਾਇਆ...
ਸ਼ਿਵ ਕੁਮਾਰ ਬਟਾਲਵੀ