ਕਿਸਮਤ ਵਾਲੇ ਉਹ ਨਹੀਂ ਹੁੰਦੇ ਜਿਨ੍ਹਾਂ ਨੂੰ ਸਭ ਕੁਝ ਚੰਗਾ ਮਿਲਦਾ ਹੈ,
ਸਗੋਂ ਉਹ ਹੁੰਦੇ ਹਨ ਜਿੰਨ੍ਹਾਂ ਨੂੰ ਜੋ ਮਿਲਦਾ ਹੈ ਉਸੇ ਨੂੰ ਹੀ ਚੰਗਾ ਬਣਾ ਲੈਂਦੇ ਹਨ
#Life Lessons
Browse our curated collection of quotes and statuses tagged with #Life Lessons.
ਜ਼ੁਬਾਨ ਸੁਧਰ ਜਾਵੇ ਤਾਂ, ਜ਼ਿੰਦਗੀ ਸੁਧਰਨ ਵਿੱਚ ਵਕਤ ਨਹੀਂ ਲੱਗਦਾ…
ਜ਼ਿੰਦਗੀ ਵਿੱਚ ਸਭ ਤੋਂ ਵੱਡੀ ਖ਼ੁਸ਼ੀ ਉਹ ਕੰਮ ਕਰਨ ਵਿੱਚ ਹੈ, ਜਿਸਨੂੰ ਲੋਕ ਕਹਿੰਦੇ ਹਨ ਕਿ ਤੁਸੀਂ ਨਹੀਂ ਕਰ ਸਕਦੇ
ਦੋ ਚੀਜ਼ਾਂ ਦੀ ਗਿਣਤੀ ਕਰਨੀ ਛੱਡ ਦਿਓ
ਆਪਣੇ ਦੁੱਖ ਤੇ ਦੂਜਿਆਂ ਦੇ ਸੁੱਖ
ਜ਼ਿੰਦਗੀ ਸੌਖੀ ਹੋ ਜਾਊਗੀ
ਜ਼ਿਆਦਾਤਰ ਲੋਕਾਂ ਨੂੰ ਸੱਚ ਬੋਲਣਾ ਬਹੁਤ ਪਸੰਦ ਹੁੰਦਾ ਹੈ ਪਰ ਸੁਨਣਾ ਨਹੀਂ...
ਡਰ ਦਾ ਸਾਹਮਣਾ ਜਦ ਤੱਕ ਡਰਕੇ ਹੋਵੇਗਾ ਉਦੋਂ ਤੱਕ ਡਰ ਦੀ ਜਿੱਤ ਯਕੀਨੀ ਹੈ, ਇਕ ਵਾਰੀ ਹੌਸਲਾਂ ਕਰਕੇ ਕਦਮ ਪੁੱਟ ਲੈਣਾ ਚਾਹੀਦਾ ਹੈ...
ਆਮ ਤੌਰ ਤੇ ਧੁੱਪ ਕਿਸੇ ਵੀ ਰੰਗ ਨੂੰ ਫਿੱਕਾ ਕਰ ਦੇਂਦੀ ਹੈ ਪਰ ਮਿਹਨਤ ਦੀ ਧੁੱਪ ਜਿੰਨੀ ਜਿਆਦਾ ਤੇਜ਼ ਤੇ ਤਿੱਖੀ ਹੁੰਦੀ ਹੈ ਇਨਸਾਨ ਦੀ ਸਫ਼ਲਤਾ ਦਾ ਰੰਗ ਉਨ੍ਹਾਂ ਜਿਆਦਾ ਗੂੜਾ ਅਤੇ ਚਮਕਾਰਦਾਰ ਹੁੰਦਾ ਜਾਂਦਾ ਹੈ।
ਰਿਸ਼ਤੇ ਕਦੇ ਵੀ ਇੱਕ ਤਰਫ਼ਾ ਨਹੀਂ ਹੁੰਦੇ, ਉਹੋ ਰਿਸ਼ਤੇ ਹੀ ਨਿਭਦੇ ਹਨ ਜਿੰਨ੍ਹਾਂ ਵਿੱਚ ਹਰ ਕੋਈ ਇਨਸਾਨ ਉਹਨਾਂ ਨੂੰ ਨਿਭਾਉਣ ਲਈ ਦਿਲੋਂ ਚਾਹਵਾਨ ਹੁੰਦਾ ਹੈ...
ਦੋ ਬੰਦਿਆਂ ਵਿੱਚਲੇ ਫ਼ਾਸਲੇ ਦਾ ਫ਼ਾਇਦਾ ਅਕਸਰ ਕੋਈ ਤੀਜਾ ਬੰਦਾ ਚੁੱਕਦਾ ਹੈ, ਰਿਸ਼ਤਿਆਂ ਚ' ਏਨੇ ਵੀ ਪਾੜ੍ਹ ਨਾ ਪੈਣ ਦਿਓ ਕਿ ਲੋਕਾਂ ਲਈ ਮਨੋਰੰਜਨ ਦੀ ਜਗ੍ਹਾ ਬਣ ਜਾਵੇ...
ਜਿਵੇਂ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਇਸੇ ਤਰਾਂ ਹਰ ਹੱਥ ਮਿਲਾਉਣ ਵਾਲਾ ਦੋਸਤ ਨਹੀਂ ਹੁੰਦਾ...
ਸ਼ੱਕ ਲੋਹੇ ਨੂੰ ਲੱਗੇ ਜੰਗਾਲ ਵਰਗਾ ਹੁੰਦਾ ਹੈ, ਇਸਨੂੰ ਜਿੰਨ੍ਹਾਂ ਮਰਜੀ ਸਾਫ ਕਰ ਲਓ ਫ਼ਿਰ ਵੀ ਥੋੜ੍ਹਾ-ਬਹੁਤ ਲੋਹੇ ਨੂੰ ਗਾਲ ਹੀ ਦੇਂਦਾ ਹੈਂ।