"ਚੱਲ ਕੋਈ ਗੱਲ ਨਹੀਂ" ਇਹ ਬਹੁਤ ਸੋਹਣੇ ਤੇ ਤਾਕਤਵਰ ਸ਼ਬਦ ਨੇ, ਹਾਰਿਆ ਹੋਇਆ ਇਨਸਾਨ ਵੀ ਏਨੀ ਗੱਲ ਕਹਿ ਕੇ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਜਾਂਦਾ ਹੈ...
#Deep
Browse our curated collection of quotes and statuses tagged with #Deep.
ਅਕਸਰ ਲੋਕ ਆਪਣੇ ਕੰਮ ਨੂੰ ਬੋਝ ਸਮਝਦੇ ਹਨ ਤੇ ਮਾਨਸਿਕ ਪ੍ਰੇਸ਼ਾਨੀ ਦਾ ਕਾਰਨ ਦੱਸਦੇ ਹਨ। ਪਰ ਜਿਸ ਕੰਮ ਨਾਲ ਸਾਡੀ ਜ਼ਿੰਦਗੀ ਚਲਦੀ ਹੈ, ਸਾਡੇ ਘਰ ਚੱਲਦੇ ਹਨ ਉਸ ਨਾਲ ਸਾਨੂੰ ਪਿਆਰ ਕਰਨਾ ਚਾਹੀਦਾ ਹੈ...
ਖੁਸ਼ ਰਿਹਾ ਕਰੋ, ਜ਼ਿੰਦਗੀ ਲੰਬੀ ਹੋਵੇ ਨਾ ਹੋਵੇ ਪਰ ਸੌਖੀ ਜਰੂਰ ਹੋ ਜਾਊਗੀ..
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਖੁਸ਼ੀ ਹਾਸਿਲ ਕਰਨ ਲਈ ਬਹੁਤ ਮੇਹਨਤ ਕਰਨੀ ਪੈ ਰਹੀ ਹੈ ਤਾਂ ਤੁਸੀਂ ਖੁਸ਼ੀ ਖਰੀਦਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹੋ....
ਕਦੇ-ਕਦੇ ਨਾਂਹ ਕਹਿਣੀ ਬਹੁਤ ਜਰੂਰੀ ਹੁੰਦੀ,ਫਿਰ ਉਹ ਭਾਵੇਂ ਕਿਸੇ ਦੂਜੇ ਨੂੰ ਹੋਵੇ ਜਾਂ ਆਪਣੇ-ਆਪ ਨੂੰ। ਆਪਣੇ-ਆਪ ਨੂੰ ਨਾਂਹ ਕਹਿ ਕੇ ਅਸੀਂ ਆਪਣੀਆਂ ਬੁਰੀਆਂ ਆਦਤਾਂ ਤੋਂ ਬਚ ਸਕਦੇ ਹਾਂ ਅਤੇ ਦੂਜਿਆਂ ਨੂੰ ਨਾਂਹ ਕਹਿ ਕੇ ਬੇਲੋੜੇ ਬੋਝ ਤੋਂ ਬਚ ਸਕਦੇ ਹਾਂ।
ਅਕਸਰ ਅਸੀਂ ਬਹੁਤ ਦੂਰ ਵੇਖਦੇ-ਵੇਖਦੇ ਨੇੜ੍ਹੇ ਪਈਆਂ ਚੀਜਾਂ ਨੂੰ ਨਜ਼ਰਅੰਦਾਜ਼ ਕਰ ਦੇਂਦੇ ਹਾਂ...
ਹੋਰ ਜ਼ਿਆਦਾ ਹਾਸਿਲ ਕਰਨ ਦੀ ਦੌੜ ਚ ਭੱਜਦੇ-ਭੱਜਦੇ ਇੱਕ ਦਿਨ ਜ਼ਿੰਦਗੀ ਮੁੱਕ ਜਾਂਦੀ ਹੈ ਪਰ ਇਹ ਦੌੜ ਨਹੀਂ ਮੁੱਕਦੀ...
ਕੱਲ੍ਹ ਹੋ ਸਕਦਾ ਤੁਹਾਡੇ ਕੋਲ ਦੁਨੀਆਂ ਦੀ ਹਰ ਸ਼ੈਅ ਹੋਵੇ, ਜਾਂ ਫਿਰ ਜੋ ਅੱਜ ਹੈ ਉਹ ਵੀ ਨਾ ਹੋਵੇ। ਇਸ ਲਈ ਅੱਜ ਜੋ ਹਾਸਿਲ ਹੈ ਉਸਦਾ ਆਨੰਦ ਮਾਣੋ ਅਤੇ ਸ਼ੁਕਰਗੁਜ਼ਾਰ ਹੋਵੋ...
ਇਨਸਾਨ ਹਮੇਸ਼ਾਂ Past ਅਤੇ Future ਦੇ ਚੱਕਰ ਵਿੱਚ ਹੀ ਫਸਿਆ ਰਹਿੰਦਾ ਹੈ। ਲੰਘਿਆ ਸਮਾਂ ਜ਼ਿਆਦਾਤਰ ਦੁੱਖੀ ਕਰਦਾ ਰਹਿੰਦਾ ਹੈ ਅਤੇ ਆਉਣ ਵਾਲਾ ਸਮਾਂ ਡਰਾਉਂਦਾ ਰਹਿੰਦਾ ਹੈ...
ਡੁੱਬ ਜਾਓ ਜਿੰਨ੍ਹਾਂ ਡੁੱਬਿਆ ਜਾ ਸਕਦਾ,
ਜਿੰਨੀਆਂ ਵੀ ਅਸ਼ੁੱਧੀਆਂ ਨੇ ਉਹ ਸਭ ਉਤਲੀ ਸਤਹਿ ਤੱਕ ਹੀ ਸੀਮਤ ਨੇ...
ਜੋ ਗੱਲਾਂ ਪ੍ਰੇਸ਼ਾਨ ਕਰਦੀਆਂ ਹਨ ਕਦੇ-ਕਦੇ ਉਹਨਾਂ ਨੂੰ ਉਰੇ-ਪਰੇ ਕਰ ਦੇਣਾ ਚਾਹੀਦਾ ਹੈ । ਜਰੂਰੀ ਨਹੀਂ ਹਰ ਗੱਲ ਨੂੰ ਦਿਲ ਤੇ ਲਾ ਕੇ ਬੇਲੋੜੇ ਬੋਝ ਢੋਏ ਜਾਣ...
ਜ਼ਿੰਦਗੀ ਦੀ ਗੱਡੀ ਕਦੋਂ ਕਿੱਥੇ ਕਿਸੇ ਨੂੰ ਥੱਲੇ ਲਾਹ ਦੇਵੇ ਕੋਈ ਪਤਾ ਨਹੀਂ, ਮੰਜ਼ਿਲਾਂ ਉਡੀਕਦੇ ਕਿਤੇ ਸਫ਼ਰ ਦੇ ਮਜ਼ੇ ਤੋਂ ਵਾਂਝੇ ਨਾ ਰਹਿ ਜਾਈਏ...
ਜਿਸ ਕੰਮ ਤੋਂ ਰੋਜ਼ੀ-ਰੋਟੀ ਚੱਲ ਰਹੀ ਹੋਵੇ ਜੇ ਉਸਨੂੰ ਹੀ ਬੋਝ ਸਮਝ ਕੇ ਕੰਮ ਕਰੋਗੇ ਤਾਂ ਉਸ ਕੰਮ ਤੋਂ ਕਮਾਏ ਪੈਸੇ ਤੁਹਾਨੂੰ ਕਦੇ ਖੁਸ਼ੀ ਨਹੀਂ ਦੇ ਸਕਦੇ...
ਹਾਲਾਤ ਮਾੜੇ ਹੋਣ ਤਾਂ ਉਹਨਾਂ ਨੂੰ ਬਦਲਿਆ ਜਾ ਸਕਦਾ, ਪਰ ਮਾੜੀ ਸੋਚ ਦਾ ਬਦਲਿਆ ਜਾਣਾ ਬਹੁਤ ਔਖਾ...