ਗ਼ਮਾਂ ਦੀ ਰਾਤ ਲੰਮੀ ਹੈ,
ਜਾਂ ਮੇਰੇ ਗੀਤ ਲੰਮੇ ਨੇ,
ਨਾ ਭੈੜੀ ਰਾਤ ਮੁੱਕਦੀ ਹੈ,
ਨਾ ਮੇਰੇ ਗੀਤ ਮੁੱਕਦੇ ਨੇ...
ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ,
ਅਸਾਂ ਧਾ ਗਲਵੱਕੜੀ ਪਾਈ।
ਨਿਰਾ ਨੂਰ ਤੁਸੀਂ ਹੱਥ ਨਾ ਆਏ,
ਸਾਡੀ ਕੰਬਦੀ ਰਹੀ ਕਲਾਈ...
ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ,
ਸੱਦੋ ਨੀ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੋ ਕੋਈ।
ਰਾਂਝਾ ਮੈਂ ਵਿੱਚ, ਮੈਂ ਰਾਂਝੇ ਵਿੱਚ, ਹੋਰ ਖਿਆਲ ਨਾ ਕੋਈ,
ਮੈਂ ਨਹੀਂ ਉਹ ਆਪ ਹੈ, ਆਪਣੀ ਆਪ ਕਰੇ ਦਿਲਜੋਈ...
ਮੈਂ ਤੈਨੂੰ ਫੇਰ ਮਿਲਾਂਗੀ, ਕਿੱਥੇ, ਕਿਸ ਤਰ੍ਹਾਂ, ਪਤਾ ਨਹੀਂ,
ਸ਼ਾਇਦ ਤੇਰੇ ਤਖ਼ੀਏ ਦੀ ਚਿਣਗ ਬਣ ਕੇ, ਤੇਰੇ ਕੈਨਵਸ ਤੇ ਉਤਰਾਂਗੀ।
ਜਾਂ ਖ਼ੌਰੇ ਤੇਰੇ ਕੈਨਵਸ ਦੇ ਉੱਤੇ, ਇੱਕ ਰਹੱਸਮਈ ਲਕੀਰ ਬਣ ਕੇ,
ਖ਼ਾਮੋਸ਼ ਤੈਨੂੰ ਤੱਕਦੀ ਰਹਾਂਗੀ, ਮੈਂ ਤੈਨੂੰ ਫੇਰ ਮਿਲਾਂਗੀ...
"Status" You May Like
A curated collection of wisdom and inspiration across different themes.
ਤਿਉਹਾਰਾਂ 'ਤੇ ਇਕੱਠੇ ਹੋਣਾ ਰੂਹ ਨੂੰ ਤਾਜ਼ਗੀ ਬਖ਼ਸ਼ ਜਾਂਦਾ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!
ਛੇਵੇਂ ਗੁਰੂ ਜੀ ਦੀ ਮਿਹਰ ਸਦਕਾ ਤੁਹਾਡਾ ਵਿਹੜਾ ਸਦਾ ਖ਼ੁਸ਼ੀਆਂ ਅਤੇ ਸੰਤੋਖ ਨਾਲ ਮਹਿਕਦਾ ਰਹੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਦੋ ਬੰਦਿਆਂ ਵਿੱਚਲੇ ਫ਼ਾਸਲੇ ਦਾ ਫ਼ਾਇਦਾ ਅਕਸਰ ਕੋਈ ਤੀਜਾ ਬੰਦਾ ਚੁੱਕਦਾ ਹੈ, ਰਿਸ਼ਤਿਆਂ ਚ' ਏਨੇ ਵੀ ਪਾੜ੍ਹ ਨਾ ਪੈਣ ਦਿਓ ਕਿ ਲੋਕਾਂ ਲਈ ਮਨੋਰੰਜਨ ਦੀ ਜਗ੍ਹਾ ਬਣ ਜਾਵੇ...
ਕਿਸੇ ਦਾ ਸਨਮਾਨ ਕਰਨ ਵਿੱਚ ਲਾਪ੍ਰਵਾਹੀ ਹੋ ਸਕਦੀ ਹੈ, ਪਰ ਕਿਸੇ ਨੂੰ ਬੇਇਜ਼ਤ ਕਰਨ ਲਈ ਲੋਕ ਕੋਈ ਮੌਕਾ ਨਹੀਂ ਛੱਡਦੇ...
ਪਿਆਰ ਦੇ ਬੂਟੇ ਨੂੰ ਸ਼ਬਦਾਂ ਦਾ ਨਹੀਂ, ਭਾਵਨਾਵਾਂ, ਅਹਿਸਾਸਾਂ ਅਤੇ ਸਬਰ ਦਾ ਪਾਣੀ ਪਾਉਣ ਦੀ ਲੋੜ ਹੁੰਦੀ ਹੈ...
ਕੋਈ ਵੀ ਰਿਸ਼ਤਾ ਜਾਂ ਯਾਰ ਬਣਾਉਣ ਤੋਂ ਪਹਿਲਾਂ ਫੈਦਾ-ਨੁਕਸਾਨ ਜ਼ਰੂਰ ਵੇਖ ਲੈਣਾ ਚਾਈਦਾ ਕਿਉਂਕਿ ਭਾਵਨਾਵਾਂ Dopamine ਦੇ Level ਦੇ ਹਿਸਾਬ ਨਾਲ ਬਦਲਦੀਆਂ ਰਹਿੰਦੀਆਂ ਹਨ....
ਤੁਹਾਡੀ ਦਿਨ-ਰਾਤ ਦੀ ਮਿਹਨਤ ਅਤੇ ਲਗਨ ਸਾਡੇ ਸਾਰਿਆਂ ਲਈ ਇੱਕ ਬਹੁਤ ਵੱਡਾ ਪ੍ਰੇਰਨਾ ਸਰੋਤ ਹੈ। ਜਨਮਦਿਨ ਦੀਆਂ ਬਹੁਤ ਮੁਬਾਰਕਾਂ...
ਕੱਲ ਕੀ ਹੋਣਾ ਇਹ ਨਾਂ ਤਾਂ ਸਾਨੂੰ ਪਤਾ ਹੈ ਅਤੇ ਨਾਂ ਹੀ ਸਾਡੇ ਵੱਸ ਹੈ। ਪਰ ਅੱਜ ਅਸੀਂ ਕੀ ਕਰ ਰਹੇ ਹਾਂ ਇਹ ਸਾਨੂੰ ਪਤਾ ਵੀ ਹੈ ਅਤੇ ਸਾਡੇ ਵੱਸ ਵੀ ਹੈ...
ਧਰਮ, ਨਿਆਂ ਅਤੇ ਮਰਿਆਦਾ ਦੀ ਪਾਲਣਾ ਕਰਨਾ ਹੀ ਸ੍ਰੀ ਰਾਮ ਚੰਦਰ ਜੀ ਨੂੰ ਸੱਚੀ ਸ਼ਰਧਾਂਜਲੀ ਹੈ। ਸ਼ੁਭ ਦੀਪਾਵਲੀ!
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ,
ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ,
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ,
ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ...
ਸੁਰਜੀਤ ਪਾਤਰ
ਆਪਣੇ ਅੰਦਰਲੇ ਗੁਣਾਂ ਦੀ ਕਦਰ ਕਰੋ ਅਤੇ ਉਹਨਾਂ ਨੂੰ ਦੁਨੀਆ ਸਾਹਮਣੇ ਰੌਸ਼ਨ ਹੋਣ ਦਿਓ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਜ਼ਿੰਦਗੀ ਚ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਜਿੰਨ੍ਹੀ ਹੋ ਸਕੇ ਦੂਜਿਆਂ ਦੀ ਮਦਦ ਕਰੋ ਅਤੇ ਮਦਦ ਕਰਕੇ ਭੁੱਲ ਜਾਓ...
ਕੱਲ੍ਹ ਹੋ ਸਕਦਾ ਤੁਹਾਡੇ ਕੋਲ ਦੁਨੀਆਂ ਦੀ ਹਰ ਸ਼ੈਅ ਹੋਵੇ, ਜਾਂ ਫਿਰ ਜੋ ਅੱਜ ਹੈ ਉਹ ਵੀ ਨਾ ਹੋਵੇ। ਇਸ ਲਈ ਅੱਜ ਜੋ ਹਾਸਿਲ ਹੈ ਉਸਦਾ ਆਨੰਦ ਮਾਣੋ ਅਤੇ ਸ਼ੁਕਰਗੁਜ਼ਾਰ ਹੋਵੋ...
ਮੇਰੀ ਸਭ ਤੋਂ ਪਿਆਰੀ ਤੇ ਲਾਡਲੀ ਭੈਣ, ਜੋ ਹਮੇਸ਼ਾ ਮੇਰੀਆਂ ਸਾਰੀਆਂ ਵੱਡੀਆਂ ਗਲਤੀਆਂ ਲੁਕਾ ਲੈਂਦੀ ਹੈ, ਤੈਨੂੰ ਜਨਮਦਿਨ ਮੁਬਾਰਕ...
ਅਕਸਰ ਅਸੀਂ ਬਹੁਤ ਦੂਰ ਵੇਖਦੇ-ਵੇਖਦੇ ਨੇੜ੍ਹੇ ਪਈਆਂ ਚੀਜਾਂ ਨੂੰ ਨਜ਼ਰਅੰਦਾਜ਼ ਕਰ ਦੇਂਦੇ ਹਾਂ...
ਦੀਵਾ ਖ਼ੁਦ ਸੜ ਕੇ ਵੀ ਜਗਤ ਨੂੰ ਰੌਸ਼ਨੀ ਦਿੰਦਾ ਹੈ, ਨਿਰਸਵਾਰਥ ਸੇਵਾ ਹੀ ਅਸਲ ਗਿਆਨ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਮੇਰੀਆਂ ਬਚਪਨ ਦੀਆਂ ਸਾਰੀਆਂ ਸ਼ਰਾਰਤਾਂ ਦਾ ਬਰਾਬਰ ਹਿੱਸੇਦਾਰ, ਮੇਰੇ ਸਭ ਤੋਂ ਪਿਆਰੇ ਵੀਰੇ ਨੂੰ ਜਨਮਦਿਨ ਦੀਆਂ ਬਹੁਤ ਮੁਬਾਰਕਾਂ...
ਤੁਹਾਡੀ ਮੁਸਕਾਨ ਦੀ ਚਮਕ ਦੀਵਿਆਂ ਦੀ ਲੋਅ ਨਾਲੋਂ ਵੀ ਵੱਧ ਪਿਆਰੀ ਲੱਗੇ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਗਿਆਨ ਦਾ ਚਾਨਣ ਮਨ ਵਿੱਚ ਧਾਰਨ ਕਰੋ, ਕਿਉਂਕਿ ਜਦੋਂ ਅੰਦਰੋਂ ਸਮਝ ਦਾ ਦੀਵਾ ਜਗ ਪਵੇ ਤਾਂ ਬਾਹਰਲੀ ਅਗਿਆਨਤਾ ਦਾ ਹਨੇਰਾ ਆਪਣੇ ਆਪ ਦੂਰ ਹੋ ਜਾਂਦਾ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!
ਤੁਹਾਡਾ ਬਹੁਤ ਵੱਡਾ ਤਜ਼ਰਬਾ ਅਤੇ ਤੁਹਾਡੀ ਦੂਰਅੰਦੇਸ਼ੀ ਸੋਚ ਸਾਨੂੰ ਹਮੇਸ਼ਾ ਕੰਮ ਵਿੱਚ ਸਹੀ ਰਾਹ ਦਿਖਾਉਂਦੀ ਹੈ। ਹੈਪੀ ਬਰਥਡੇ...
ਦੀਵੇ ਵਾਂਗ ਬਲਣਾ ਸਿੱਖੋ ਤਾਂ ਜੋ ਤੁਹਾਡੀ ਹੋਂਦ ਕਿਸੇ ਦੇ ਕੰਮ ਆ ਸਕੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਆਓ ਪ੍ਰਭੂ ਰਾਮ ਦੇ ਆਗਮਨ ਦੀ ਖ਼ੁਸ਼ੀ ਵਿੱਚ ਦਿਲਾਂ ਵਿੱਚੋਂ ਵੈਰ-ਵਿਰੋਧ ਮਿਟਾ ਦੇਈਏ। ਹੈਪੀ ਦੀਵਾਲੀ!
ਹਰ ਨਵਾਂ ਵਿਚਾਰ ਇੱਕ ਨਵੀਂ ਜੋਤ ਵਾਂਗ ਹੈ, ਆਪਣੀ ਸੋਚ ਨੂੰ ਸਦਾ ਰੁਸ਼ਨਾਉਂਦੇ ਰਹੋ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਮਾਤਾ ਸੀਤਾ ਅਤੇ ਲਕਸ਼ਮਣ ਜੀ ਦਾ ਤਿਆਗ ਸਾਨੂੰ ਪਰਿਵਾਰ ਪ੍ਰਤੀ ਫ਼ਰਜ਼ ਨਿਭਾਉਣ ਦੀ ਪ੍ਰੇਰਨਾ ਦਿੰਦਾ ਹੈ। ਸ਼ੁਭ ਦੀਪਾਵਲੀ!
ਪਰਿਵਾਰਕ ਮੋਹ ਦੀ ਇਹ ਤੰਦ ਕਦੇ ਕਮਜ਼ੋਰ ਨਾ ਪਵੇ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਬਾਪੂ, ਜਦੋਂ ਤੇਰਾ ਹੱਥ ਮੇਰੇ ਸਿਰ ਤੇ ਹੋਵੇ ਤਾਂ ਮੈਂ ਦੁਨੀਆ ਦੀ ਹਰ ਵੱਡੀ ਮੰਜ਼ਿਲ ਫਤਹਿ ਕਰ ਸਕਦਾ ਹਾਂ। ਹੈਪੀ ਬਰਥਡੇ...
ਅਗਿਆਨਤਾ ਦਾ ਹਨੇਰਾ ਹੀ ਸਾਰੇ ਦੁੱਖਾਂ ਦੀ ਜੜ੍ਹ ਹੈ, ਗਿਆਨ ਦੀ ਲੋਅ ਨਾਲ ਇਸਨੂੰ ਜੜ੍ਹੋਂ ਪੁੱਟ ਦਿਓ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਪ੍ਰਭੂ ਸ਼੍ਰੀ ਰਾਮ ਦੀ ਮਿਹਰ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਬੁਰੀ ਨਜ਼ਰ ਅਤੇ ਕਲੇਸ਼ ਤੋਂ ਬਚਾਈ ਰੱਖੇ। ਹੈਪੀ ਦੀਵਾਲੀ!
ਅਸਲ ਦੀਵਾਲੀ ਤਾਂ ਉਦੋਂ ਮਨਾਈ ਜਾਵੇਗੀ ਜਦੋਂ ਸਾਡੇ ਸਮਾਜ ਵਿੱਚੋਂ ਨਫ਼ਰਤਾਂ ਦਾ ਹਨੇਰਾ ਮੁੱਕੇਗਾ ਅਤੇ ਹਰ ਇਨਸਾਨ ਵਿੱਚ ਸਾਂਝੀਵਾਲਤਾ ਦੀ ਜੋਤ ਜਗੇਗੀ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਦੀਵਾਲੀ ਦਾ ਦੀਪਕ ਤੁਹਾਡੇ ਘਰ ਵਿੱਚ ਸਦਾ ਏਕੇ ਦੀ ਰੌਸ਼ਨੀ ਜਗਾਈ ਰੱਖੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
Visuals "You May Like"
Captivating images and designs to brighten your day.