ਮੇਰੇ ਅਹਿਸਾਸ ਮੇਰੀ ਚੁੱਪ ਦੇ ਕੈਦੀ ਹਨ ਅਤੇ ਮੇਰੀ ਚੁੱਪ ਦਾ ਸਫ਼ਰ ਮੇਰੇ ਮਨ ਤੱਕ ਹੀ ਸੀਮਤ ਹੈ ਕਿਉਂਕ ਸ਼ਬਦਾਂ ਅਤੇ ਚੁੱਪ ਦਾ ਕੋਈ ਮੇਲ ਨਹੀਂ ਹੁੰਦਾ...
Heartbreak
Words that heal a broken heart
"Status" You May Like
A curated collection of wisdom and inspiration across different themes.
ਹਾਰਦਾ ਉਹੀ ਹੈ,
ਜਿਹੜਾ ਲੜਿਆ ਹੀ ਨਹੀਂ,
ਜਾਂ ਤਾਂ ਬੰਦਾ ਜਿੱਤਦਾ ਜਾਂ ਸਿੱਖਦਾ
ਯਾਰੀ ਵਿੱਚ ਹੋਈ ਆਪਸੀ ਅਣ-ਬਣ ਦੀ ਲੋਕਾਂ ਨੂੰ ਭਿਣਕ ਨਾ ਲੱਗਣ ਦਿਓ ਕਿਉਂਕਿ ਕੁਝ ਲੋਕ ਅਜਿਹੇ ਸਮੇਂ ਦਾ ਹੀ ਇੰਤਜ਼ਾਰ ਕਰ ਰਹੇ ਹਨ...
ਇੱਕ ਚੰਗਾ ਲੀਡਰ ਹਮੇਸ਼ਾ ਸਹੀ ਰਾਹ ਦਿਖਾਉਂਦਾ ਹੈ, ਤੇ ਤੁਸੀਂ ਸਾਡੇ ਲਈ ਬਿਲਕੁਲ ਉਹੀ ਵਧੀਆ ਲੀਡਰ ਹੋ। ਹੈਪੀ ਬਰਥਡੇ ਸਰ/ਮੈਮ...
ਮਾਂ-ਬਾਪ ਤੋਂ ਵੱਡਾ ਖ਼ਜ਼ਾਨਾ ਇਸ ਦੁਨੀਆਂ ਵਿੱਚ ਕੋਈ ਨਹੀਂ, ਜਿੰਨ੍ਹਾਂ ਮਰਜ਼ੀ ਖ਼ਰਚ ਹੋ ਜਾਵੇ ਫਿਰ ਵੀ ਭਰਿਆ ਹੀ ਰਹਿੰਦਾ ਹੈ...
ਜ਼ਿੰਦਗੀ ਵਿੱਚ ਉਹੀ ਇਨਸਾਨ ਕਾਮਯਾਬ ਹੁੰਦਾ ਹੈ, ਜੋ ਹਾਰ ਮੰਨਣ ਤੋਂ ਇਨਕਾਰ ਕਰ ਦਿੰਦਾ ਹੈ...
ਬਾਪੂ, ਜਦੋਂ ਤੇਰਾ ਹੱਥ ਮੇਰੇ ਸਿਰ ਤੇ ਹੋਵੇ ਤਾਂ ਮੈਂ ਦੁਨੀਆ ਦੀ ਹਰ ਵੱਡੀ ਮੰਜ਼ਿਲ ਫਤਹਿ ਕਰ ਸਕਦਾ ਹਾਂ। ਹੈਪੀ ਬਰਥਡੇ...
ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ,
ਅਸੀਂ ਰਹਿ ਗਏ ਰੁੱਖਾਂ ਜਿਹੇ ਹਾਉਕੇ ਭਰ ਕੇ,
ਉਹਦੀ ਪੈੜ ਦਾ ਨਿਸ਼ਾਨ ਵੀ ਨਾ ਲੱਭਿਆ,
ਅਸੀਂ ਰੋਏ ਬੜਾ ਉਹਦੇ ਰਾਹਾਂ 'ਤੇ ਖੜ੍ਹ ਕੇ...
ਸੁਰਜੀਤ ਪਾਤਰ
ਬੁੱਲ੍ਹੇ ਸ਼ਾਹ ਅਸਾਂ ਮਰਨਾ ਨਾਹੀਂ,
ਗੋਰ ਪਿਆ ਕੋਈ ਹੋਰ,
ਸਾਡਾ ਜੀਵਨ, ਸਾਡਾ ਮਰਨਾ,
ਸਭ ਕੁਝ ਉਸਦੇ ਹੱਥ ਦੀ ਡੋਰ,
ਨਾ ਅਸੀਂ ਖਾਕੀ, ਨਾ ਅਸੀਂ ਆਤਿਸ਼,
ਨਾ ਪਾਣੀ, ਨਾ ਪੌਣ,
ਅਸੀਂ ਤਾਂ ਉਸਦੇ ਇਸ਼ਕ 'ਚ ਰੰਗੇ,
ਸਾਨੂੰ ਪਛਾਣੇ ਕੌਣ...
ਕਿਤਾਬ ਹੱਥ ‘ਚ ਹੋਵੇ, ਤਾਂ ਸ਼ਿੰਗਾਰ ਹੁੰਦੀ ਹੈ,
ਦਿਲ ‘ਚ ਵਸ ਜਾਵੇ, ਤਾਂ ਪਿਆਰ ਹੁੰਦੀ ਹੈ,
ਸਿਰ ਨੂੰ ਚੜ੍ਹ ਜਾਵੇ, ਤਾਂ ਹੰਕਾਰ ਹੁੰਦੀ ਹੈ...
ਚਿਹਰੇ ਦੀ ਮੁਸਕਾਨ ਬਣਾਈ ਰੱਖੋ ਦੋਸਤੋ, ਜ਼ਿੰਦਗੀ 'ਚ ਚੰਗੇ-ਮਾੜੇ ਦਿਨ ਤਾਂ ਆਉਂਦੇ-ਜਾਦੇਂ ਰਹਿਣਗੇ...
ਜਿਨ੍ਹਾਂ ਨੇ ਨਿਭਾਉਣੀ ਆ ਉਹਨਾਂ ਨੂੰ ਕਿਸੇ ਸਾਕ-ਰਿਸ਼ਤੇ ਦੀ ਲੋੜ ਨਹੀਂ ਤੇ ਜਿਨ੍ਹਾਂ ਨੇ ਨਹੀਂ ਨਿਭਾਉਣੀ ਉਹ ਲਹੂ ਦੇ ਸਾਕ ਵੀ ਨਹੀਂ ਨਿਭਾ ਸਕਦੇ...
ਉਮੀਦ ਅਤੇ ਭਰੋਸਾ ਦੂਜਿਆਂ ਦੀ ਬਜਾਇ ਆਪਣੇ-ਆਪ ਤੇ ਰੱਖਣਾ ਚਾਹੀਦਾ ਹੈ ਕਿਉਂਕਿ ਸਾਰੀ ਦੁਨੀਆ ਸਾਥ ਛੱਡ ਸਕਦੀ ਹੈ ਪਰ ਇਨਸਾਨ ਕਦੇ ਆਪਣੇ-ਆਪ ਤੋਂ ਨਹੀਂ ਭੱਜ ਸਕਦਾ...
ਰੱਬ ਖੁਦ ਧਰਤੀ ਦੇ ਹਰ ਕੋਨੇ ਵਿੱਚ ਨਹੀਂ ਪਹੁੰਚ ਸਕਦਾ ਸੀ, ਇਸੇ ਲਈ ਉਸਨੇ 'ਮਾਂ' ਬਣਾਈ। ਹੈਪੀ ਬਰਥਡੇ ਮੇਰੀ ਪਿਆਰੀ ਬੇਬੇ..
ਜੇ ਕੋਈ ਤੁਹਾਨੂੰ ਰੁੱਸਿਆਂ ਨੂੰ ਮਨਾ ਰਿਹਾ ਹੈ ਤਾਂ ਮੰਨ ਜਾਓ ਅਤੇ ਜੇਕਰ ਕੋਈ ਤੁਹਾਡੇ ਨਾਲ ਗੁੱਸੇ ਹੈ ਤਾਂ ਉਸਨੂੰ ਤੁਸੀਂ ਮਨਾ ਲਉ। ਇਹ ਸਭ ਤੋਂ ਸੌਖਾ ਤਰੀਕਾ ਹੈ ਖੁਸ਼ ਰਹਿਣ ਦਾ...
ਤੂੰ ਮੇਰੀ ਉਹ ਦੁਆ ਹੈ, ਜੋ ਰੱਬ ਨੇ ਆਪ ਕਬੂਲ ਕੀਤੀ ਹੈ...
ਅਜੋਕੀ ਦੁਨੀਆ ਦੀ ਸਭ ਤੋਂ ਵੱਡੀ ਕਾਢ ਇਹ ਹੈ ਕਿ ਇਨਸਾਨ ਨੇ ਇਹ ਸਿੱਖ ਲਿਆ ਹੈ ਕਿ ਆਪਣਾ ਨਜ਼ਰੀਆ ਬਦਲਿਆ ਜਾ ਸਕਦਾ ਹੈ ਅਤੇ ਨਜ਼ਰੀਆ ਬਦਲ ਕੇ ਦੁਨੀਆ ਦਾ ਹਰ ਅਸੰਭਵ ਕੰਮ ਸੰਭਵ ਹੋ ਸਕਦਾ ਹੈ...
ਦੋਸਤੀ ਹਮੇਸ਼ਾਂ ਸਿੱਧੇ-ਸਾਧੇ ਬੰਦੇ ਨਾਲ ਹੀ ਨਿਭਦੀ ਆ, ਬਹੁਤੇ ਸਿਆਣੇ ਤਾਂ ਲੋੜ ਪੈਣ ਤੇ ਨਫ਼ੇ-ਨੁਕਸਾਨ ਬਾਰੇ ਸੋਚਣ ਲੱਗ ਜਾਂਦੇ ਨੇ...
ਸਮੇਂ ਨੇ ਸਿਖਾ ਦਿੱਤਾ ਹੈ ਇਕੱਲੇ ਰਹਿਣਾ, ਹੁਣ ਕਿਸੇ ਦੇ ਜਾਣ ਦਾ ਗ਼ਮ ਨਹੀਂ ਹੁੰਦਾ...
ਦੁਨੀਆ ਵਿੱਚ ਵੀਰਾਂ ਨਾਲ ਹੀ ਸਾਰੀਆਂ ਰੌਣਕਾਂ ਨੇ, ਤੇ ਮੇਰੇ ਵੀਰਾਂ ਨਾਲ ਹੀ ਮੇਰੀ ਅਸਲੀ ਸਰਦਾਰੀ ਹੈ। ਹੈਪੀ ਬਰਥਡੇ ਵੀਰੇ...
ਅਹਿਸਾਨ ਕਰਕੇ ਕਦੇ ਜਤਾਉਣਾ ਨਹੀਂ ਚਾਹੀਦਾ, ਕਿਉਂਕ ਜਿਸਨੂੰ ਕਦਰ ਹੈ ਉਹ ਕਦੇ ਭੁੱਲਦਾ ਨਹੀਂ ਅਤੇ ਜੋ ਅਹਿਸਾਨ ਫਰਾਮੋਸ਼ ਹੈ ਉਹ ਕਦੇ ਚੇਤੇ ਨਹੀਂ ਰੱਖਦਾ...
ਪਿੱਠ ਹਮੇਸ਼ਾਂ ਮਜਬੂਤ ਰੱਖਣੀ ਚਾਹੀਦੀ ਹੈ, ਕਿਉਂਕਿ ਸ਼ਾਬਾਸ਼ੀ ਅਤੇ ਧੋਖਾ ਦੋਵੇਂ ਪਿੱਠ ਪਿੱਛੇ ਹੀ ਮਿਲਦੇ ਨੇ...
ਜੇਕਰ ਤੁਹਾਡੀ ਸਿਹਤ ਠੀਕ ਹੈ, ਤੁਹਾਡੇ ਆਪਣੇ ਤੁਹਾਡੇ ਨਾਲ ਹਨ, ਤੁਹਾਨੂੰ ਰੱਜਵੀਂ ਰੋਟੀ ਮਿਲ ਰਹੀ ਹੈ ਤਾਂ ਯਕੀਨ ਕਰੋ ਤੁਸੀਂ ਬਹੁਤ ਖੁਸ਼ਕਿਸਮਤ ਹੋ...
ਜਿਸ ਘਰ 'ਚ ਮਾਪੇ, ਸਕੂਲ 'ਚ ਅਧਿਆਪਕ ਅਤੇ ਦੇਸ਼ 'ਚ ਨੇਤਾ ਪੱਖਪਾਤ ਕਰਨ ਲੱਗ ਜਾਣ ਉੱਥੇ ਕਦੇ ਵੀ ਏਕਤਾ ਅਤੇ ਖੁਸ਼ਹਾਲੀ ਨਹੀਂ ਹੋ ਸਕਦੀ...
ਸਾਡੇ ਮਨ ਦੀ ਅਵਸਥਾ ਇਹ ਤੈਅ ਕਰਦੀ ਹੈ ਕਿ ਲੋਕ, ਹਲਾਤ ਜਾਂ ਕਿਸਮਤ ਚੰਗੇ ਨੇ ਜਾਂ ਬੁਰੇ, ਤੁਸੀਂ ਜੋ ਵੀ ਆਕਾਰਸ਼ਿਤ ਕਰ ਰਹੇ ਹੋ ਉਹ ਤੁਹਾਡਾ ਆਪਣਾ ਹੀ ਪ੍ਰਤੀਬਿੰਬ ਹੈ ...
ਹਰ ਕਿਸੇ ਦੀ ਜ਼ਿੰਦਗੀ ਦੀ ਕਿਤਾਬ ਵੱਖੋ-ਵੱਖਰੀ ਹੁੰਦੀ ਹੈ। ਇਸ ਲਈ ਜ਼ਿੰਦਗੀ ਦੇ ਇਮਤਿਹਾਨ ਵੀ ਵੱਖ ਹੁੰਦੇ ਹਨ ਅਤੇ ਨਤੀਜ਼ੇ ਵੀ...
ਡੁੱਬ ਜਾਓ ਜਿੰਨ੍ਹਾਂ ਡੁੱਬਿਆ ਜਾ ਸਕਦਾ,
ਜਿੰਨੀਆਂ ਵੀ ਅਸ਼ੁੱਧੀਆਂ ਨੇ ਉਹ ਸਭ ਉਤਲੀ ਸਤਹਿ ਤੱਕ ਹੀ ਸੀਮਤ ਨੇ...
ਅੱਗੇ ਵਧਣ ਲਈ ਕਦਮ ਪੁੱਟਣਾ ਜ਼ਰੂਰੀ ਹੈ, ਕਦਮ ਪੁੱਟਣ ਲਈ ਹੌਂਸਲੇ ਦੀ ਲੋੜ ਹੁੰਦੀ ਹੈ, ਹੌਂਸਲਾ ਆਤਮਵਿਸ਼ਵਾਸ ਵਿੱਚੋ ਜਨਮ ਲੈਂਦਾ ਹੈ ਅਤੇ ਆਤਮਵਿਸ਼ਵਾਸ ਅਭਿਆਸ ਦੀ ਦੇਣ ਹੈ...
ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ,
ਕੁਝ ਰੁੱਖ ਲੱਗਦੇ ਮਾਵਾਂ,
ਕੁਝ ਰੁੱਖ ਨੂੰਹਾਂ ਧੀਆਂ ਵਰਗੇ,
ਕੁਝ ਰੁੱਖ ਵਾਂਗ ਭਰਾਵਾਂ,
ਕੁਝ ਰੁੱਖ ਮੇਰੇ ਬਾਬੇ ਵਾਕਣ,
ਪੱਤਰ ਟਾਵਾਂ ਟਾਵਾਂ,
ਕੁਝ ਰੁੱਖ ਮੇਰੀ ਦਾਦੀ ਵਰਗੇ,
ਚੂਰੀ ਪਾਵਣ ਕਾਵਾਂ...
ਸ਼ਿਵ ਕੁਮਾਰ ਬਟਾਲਵੀ
ਜੋਬਨ ਰੁੱਤੇ ਜੋ ਵੀ ਮਰਦਾ,
ਫੁੱਲ ਬਣੇ ਜਾਂ ਤਾਰਾ,
ਜੋਬਨ ਰੁੱਤੇ ਆਸ਼ਕ ਮਰਦੇ,
ਜਾਂ ਕੋਈ ਕਰਮਾਂ ਵਾਲਾ,
ਯਾ ਉਹ ਮਰਨ ਕਿ ਜਿਨ੍ਹਾਂ ਲਿਖਾਏ,
ਹੰਝੂਆਂ ਨਾਲ ਨਸੀਬੇ,
ਯਾ ਉਹ ਮਰਨ ਕਿ ਜਿਨ੍ਹਾਂ ਦੀ ਕਬਰੇ,
ਦੀਵਾ ਬਲੇ ਨਾ ਕਾਰਾ...
ਸ਼ਿਵ ਕੁਮਾਰ ਬਟਾਲਵੀ
ਅਸਾਂ ਤਾਂ ਚਾਨਣ ਭਾਲਣਾ,
ਭਾਵੇਂ ਬਲਣ ਕਪਾਹਾਂ,
ਅਸਾਂ ਤਾਂ ਸੂਰਜ ਗਾਹਣਾ,
ਭਾਵੇਂ ਸੜਨ ਨਿਗਾਹਾਂ,
ਸਾਡੇ ਰੋਹ ਨੂੰ ਠੱਲ੍ਹਣ ਲਈ,
ਪਏ ਵਗਣ ਝਨਾਵਾਂ,
ਅਸੀਂ ਤਾਂ ਕਤਰੇ ਰੱਤ ਦੇ,
ਪਏ ਕਰੀਏ ਛਾਵਾਂ
ਸੁਰਜੀਤ ਪਾਤਰ
Visuals "You May Like"
Captivating images and designs to brighten your day.