ਦੋ ਬੰਦਿਆਂ ਵਿੱਚਲੇ ਫ਼ਾਸਲੇ ਦਾ ਫ਼ਾਇਦਾ ਅਕਸਰ ਕੋਈ ਤੀਜਾ ਬੰਦਾ ਚੁੱਕਦਾ ਹੈ, ਰਿਸ਼ਤਿਆਂ ਚ' ਏਨੇ ਵੀ ਪਾੜ੍ਹ ਨਾ ਪੈਣ ਦਿਓ ਕਿ ਲੋਕਾਂ ਲਈ ਮਨੋਰੰਜਨ ਦੀ ਜਗ੍ਹਾ ਬਣ ਜਾਵੇ...
Friendship
Celebrate the bond of true friendship
ਕੁੱਝ ਖੂਬਸੂਰਤ ਰਸਤੇ ਬਿਨ੍ਹਾਂ ਗਵਾਚਿਆਂ ਨਹੀਂ ਲੱਭ ਸਕਦੇ...
Narinder Singh Kapoor
"Status" You May Like
A curated collection of wisdom and inspiration across different themes.
ਪਰਿਵਾਰਕ ਸਾਂਝ ਉਹ ਰੁੱਖ ਹੈ ਜਿਸਦੀ ਛਾਂ ਕਦੇ ਖ਼ਤਮ ਨਹੀਂ ਹੁੰਦੀ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਮੁੱਕ ਜਾਣੀ ਇੱਕ ਦਿਨ ਇਹ ਜ਼ਿੰਦਗੀ, ਨਾ ਜ਼ਿਕਰ ਰਹਿਣੇ ਨਾ ਖ਼ਿਆਲ ਰਹਿਣੇ...
ਮੁਸਕਾਨ ਸਭ ਤੋਂ ਸੋਹਣੀ ਭਾਸ਼ਾ ਹੈ, ਜੋ ਬਿਨਾਂ ਕਿਸੇ ਸ਼ਬਦ ਦੇ ਬਹੁਤ ਸਾਰੀਆਂ ਗੱਲਾਂ ਕਹਿ ਦੇਂਦੀ ਹੈ...
ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ,
ਜਿੱਥੇ ਜਿਸਮਾਂ ਦੀ ਖੁਸ਼ਬੂ ਮਿੱਟੀ ਵਿੱਚ ਰਲਦੀ,
ਜਿੱਥੇ ਹੱਕਾਂ ਦੀ ਆਵਾਜ਼ ਹਰ ਰੋਜ਼ ਹੈ ਮਰਦੀ,
ਤੂੰ ਹੀਓਂ ਆਸ ਦੀ ਕਿਰਨ, ਇਹਨਾਂ ਹਨੇਰਿਆਂ ਦੇ ਨੇੜੇ...
ਜਿੱਥੇ ਸੱਚੀ ਹਮਦਰਦੀ ਹੈ, ਉੱਥੇ ਪ੍ਰਮਾਤਮਾ ਦਾ ਸਿੱਧਾ ਨਿਵਾਸ ਹੁੰਦਾ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਕੁਝ ਹਾਸਿਲ ਕਰ ਲੈਣਾ ਹਮੇਸ਼ਾਂ ਜਿੱਤ ਨਹੀਂ ਹੁੰਦੀ ਅਤੇ ਕੁਝ ਗਵਾ ਲੈਣਾ ਹਮੇਸ਼ਾਂ ਹਾਰ ਨਹੀਂ ਹੁੰਦੀ। ਹਾਰ ਜਿੱਤ ਦੇ ਵਿਚਕਾਰ ਜੋ ਖਾਲੀ ਜਗ੍ਹਾ ਹੈ ਉਹੀ ਜੀਵਨ ਦਾ ਆਧਾਰ ਹੈ। ਇਹ ਪੂਰੀ ਦੁਨੀਆਂ ਉਸੇ ਖਾਲੀ ਜਗ੍ਹਾ ਦੀ ਹੀ ਦੇਣ ਹੈ...
ਸ਼੍ਰੀ ਰਾਮ ਦੀ ਮਰਿਆਦਾ ਨੂੰ ਜ਼ਿੰਦਗੀ ਵਿੱਚ ਅਪਣਾ ਕੇ ਵੇਖੋ, ਹਰ ਦਿਨ ਤਿਉਹਾਰ ਬਣ ਜਾਵੇਗਾ। ਸ਼ੁਭ ਦੀਪਾਵਲੀ!
ਰੱਬ ਕਰੇ ਤੁਹਾਡੀ ਤਰੱਕੀ ਦਾ ਇਹ ਸੋਹਣਾ ਸਫ਼ਰ ਇਸੇ ਤਰ੍ਹਾਂ ਜਾਰੀ ਰਹੇ ਤੇ ਵੱਡੀਆਂ ਕਾਮਯਾਬੀਆਂ ਤੁਹਾਡੇ ਕਦਮ ਚੁੰਮਣ। ਜਨਮਦਿਨ ਮੁਬਾਰਕ ਬੌਸ...
ਸ਼ਹਿਰ ਤੇਰੇ ਤਰਕਾਲਾਂ ਢਲੀਆਂ,
ਉੱਡ ਗਏ ਕਾਗ ਬਨੇਰਿਓਂ,
ਸਾਡੇ ਵੀ ਗਲ ਲੱਗ ਕੇ ਰੋਈਆਂ,
ਪੌਣਾਂ ਚਾਰ ਚੁਫੇਰਿਓਂ,
ਤੇਰੀ ਯਾਦ ਦਾ ਚਾਨਣ ਆਇਆ,
ਸਾਡੇ ਵਿਹੜੇ ਬਹਿ ਗਿਆ,
ਅਸੀਂ ਤਾਂ ਸੱਜਣਾ ਡਰਦੇ ਸਾਂ,
ਇਸ ਕਾਲੇ ਘੁੱਪ ਹਨੇਰਿਓਂ...
ਸ਼ਿਵ ਕੁਮਾਰ ਬਟਾਲਵੀ
ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ,
ਕੁਝ ਰੁੱਖ ਲੱਗਦੇ ਮਾਵਾਂ,
ਕੁਝ ਰੁੱਖ ਨੂੰਹਾਂ ਧੀਆਂ ਵਰਗੇ,
ਕੁਝ ਰੁੱਖ ਵਾਂਗ ਭਰਾਵਾਂ,
ਕੁਝ ਰੁੱਖ ਮੇਰੇ ਬਾਬੇ ਵਾਕਣ,
ਪੱਤਰ ਟਾਵਾਂ ਟਾਵਾਂ,
ਕੁਝ ਰੁੱਖ ਮੇਰੀ ਦਾਦੀ ਵਰਗੇ,
ਚੂਰੀ ਪਾਵਣ ਕਾਵਾਂ...
ਸ਼ਿਵ ਕੁਮਾਰ ਬਟਾਲਵੀ
ਮਨ ਦੀ ਮੈਲ ਧੋ ਕੇ ਗੁਰੂ ਦੇ ਚਰਨਾਂ ਦੀ ਧੂੜ ਬਣਨਾ ਹੀ ਅਸਲ ਰੌਸ਼ਨੀ ਪਾਉਣਾ ਹੈ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਤੁਹਾਡੇ ਸਮੁੱਚੇ ਪਰਿਵਾਰ 'ਤੇ ਰੱਬ ਦੀ ਮਿਹਰ ਸਦਾ ਬਣੀ ਰਹੇ ਅਤੇ ਪਿਆਰ ਵਧਦਾ ਰਹੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਮਾਏ ਨੀ ਮਾਏ,
ਮੈਂ ਇਕ ਸ਼ਿਕਰਾ ਯਾਰ ਬਣਾਇਆ,
ਚੂਰੀ ਕੁੱਟਾਂ ਤੇ ਉਹ ਖਾਂਦਾ ਨਾਹੀਂ,
ਵੇ ਅਸਾਂ ਦਿਲ ਦਾ ਮਾਸ ਖਵਾਇਆ
ਇਕ ਉਡਾਰੀ ਐਸੀ ਮਾਰੀ,
ਉਹ ਮੁੜ ਵਤਨੀਂ ਨਾ ਆਇਆ,
ਮਾਏ ਨੀ ਮਾਏ,
ਮੈਂ ਇਕ ਸ਼ਿਕਰਾ ਯਾਰ ਬਣਾਇਆ...
ਸ਼ਿਵ ਕੁਮਾਰ ਬਟਾਲਵੀ
ਜੀਵਨ ਵਿੱਚ ਆਸ਼ਾਵਾਦੀ ਬਣੋ, ਕਿਉਂਕਿ ਆਸ਼ਾ ਹੀ ਉਹ ਚਾਨਣ ਹੈ ਜੋ ਕਦੇ ਮੱਠਾ ਨਹੀਂ ਪੈਂਦਾ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ!
ਖ਼ੁਸ਼ੀਆਂ ਦੇ ਗੀਤ ਗਾਓ ਅਤੇ ਇਸ ਪਾਵਨ ਮੌਕੇ ਨੂੰ ਪੂਰੇ ਉਤਸ਼ਾਹ ਨਾਲ ਮਨਾਓ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਤੁਹਾਡੇ ਅੰਦਰਲੀ ਰੂਹਾਨੀ ਰੌਸ਼ਨੀ ਸਦਾ ਚਮਕਦੀ ਰਹੇ ਅਤੇ ਤੁਹਾਡਾ ਹਰ ਫ਼ੈਸਲਾ ਨੇਕੀ ਵਾਲਾ ਹੋਵੇ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ!
ਛਾਂ ਦਾ ਅਨੰਦ ਮਾਨਣ ਲਈ ਪਹਿਲਾਂ ਰੁੱਖ ਲਾਉਣਾ ਅਤੇ ਪਾਲਣਾ ਜ਼ਰੂਰੀ ਹੈ, ਹਰ ਕੋਈ ਸੁੱਖ ਸੰਘਰਸ਼ ਅਤੇ ਘਾਲਣਾ ਤੋਂ ਬਾਅਦ ਹੀ ਹਾਸਿਲ ਹੁੰਦਾ ਹੈ...
ਬੋਲੇ ਗਏ ਸ਼ਬਦ ਅਜਿਹੀ ਚੀਜ਼ ਹਨ, ਜਿਸਦੇ ਕਾਰਣ ਇਨਸਾਨ ਜਾਂ ਤਾਂ, ਦਿਲ ਵਿੱਚ ਉੱਤਰ ਜਾਂਦਾ ਹੈ, ਜਾਂ ਫਿਰ ਦਿਲ ਤੋਂ ਉੱਤਰ ਜਾਂਦਾ ਹੈ
ਬਾਹਰੀ ਦੀਵੇ ਹਵਾ ਦੇ ਬੁੱਲ੍ਹੇ ਨਾਲ ਬੁਝ ਸਕਦੇ ਹਨ, ਪਰ ਗੁਰਬਾਣੀ ਦੀ ਜੋਤ ਅਮਰ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!
ਜਦੋਂ ਹੱਥ ਨਾਲ ਹੱਥ ਮਿਲਦਾ ਹੈ ਅਤੇ ਦਿਲ ਨਾਲ ਦਿਲ ਜੁੜਦਾ ਹੈ, ਤਾਂ ਸਮਾਜ ਦਾ ਹਰ ਹਨੇਰਾ ਆਪਣੇ-ਆਪ ਖ਼ਤਮ ਹੋ ਜਾਂਦਾ ਹੈ। ਆਪਸੀ ਏਕਤਾ ਦਾ ਇਹ ਦੀਪ ਸਦਾ ਜਲਦਾ ਰਹੇ, ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਆਪਣੇ ਅੰਦਰਲੇ ਅਗਿਆਨਤਾ ਦੇ ਕਿਲ੍ਹੇ ਵਿੱਚੋਂ ਨੇਕ ਗੁਣਾਂ ਨੂੰ ਰਿਹਾਅ ਕਰੋ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਇੱਕ ਮਿਆਨ ਚ ਦੋ ਤਲਵਾਰਾਂ ਭਾਵੇਂ ਰਹਿ ਲੈਣ ਪਰ ਜੇ ਦਿਲ ਵਿੱਚ ਸ਼ੱਕ ਪੈਦਾ ਹੋ ਜਾਵੇ ਤਾਂ ਦੋ ਇਨਸਾਨ ਇੱਕ ਜਗ੍ਹਾ ਕਦੇ ਨਹੀਂ ਰਹਿ ਸਕਦੇ...
ਆਪਣੇ-ਆਪ ਨੂੰ ਉਹੋ ਜਿਹਾ ਬਣਾਓ ਜਿਵੇਂ ਦਾ ਤੁਸੀਂ ਖ਼ੁਦ ਨੂੰ ਵੇਖਣਾ ਚਾਉਂਦੇ ਹੋ, ਨਾ ਕੇ ਜਿਵੇਂ ਦਾ ਲੋਕ ਤੁਹਾਨੂੰ ਵੇਖਣਾ ਚਾਉਂਦੇ ਹਨ...
ਆਪਣੀਆਂ ਖ਼ੁਸ਼ੀਆਂ ਵਿੱਚੋਂ ਕੁਝ ਹਿੱਸਾ ਕਿਸੇ ਲੋੜਵੰਦ ਦੇ ਵੇਹੜੇ ਵੀ ਪਹੁੰਚਾਈਏ, ਕਿਉਂਕਿ ਕਿਸੇ ਦੇ ਚੁੱਲ੍ਹੇ ਨੂੰ ਰੌਸ਼ਨ ਕਰਨਾ ਹੀ ਸਭ ਤੋਂ ਵੱਡੀ ਇਬਾਦਤ ਹੈ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ!
ਕਈ ਵਾਰੀ ਸਮੱਸਿਆ ਏਡੀ ਵੱਡੀ ਨਹੀਂ ਹੁੰਦੀ ਜਿੰਨ੍ਹਾਂ ਸਾਡੀ ਸੋਚ ਉਸਨੂੰ ਬਣਾ ਕੇ ਪੇਸ਼ ਕਰਦੀ ਹੈ। ਸਾਡੀ ਲੋੜ ਤੋਂ ਜ਼ਿਆਦਾ ਦੂਰ ਦਾ ਅਤੇ ਡੂੰਘਾ ਸੋਚਣ ਦੀ ਆਦਤ ਪ੍ਰੇਸ਼ਾਨੀ ਵਧਾ ਦੇਂਦੀ ਹੈ...
ਆਪਣੇ ਗੁੱਸੇ ਨੂੰ ਓਨੀ ਕੁ ਖੁੱਲ ਹੀ ਦੇਣੀ ਚਾਹੀਦੀ ਹੈ ਜਿੰਨ੍ਹਾਂ ਕੁ ਅਸੀਂ ਨੁਕਸਾਨ ਝੱਲਣ ਦੀ ਸਮਰੱਥਾ ਰੱਖਦੇ ਹਾਂ। ਗੁੱਸਾ ਵਾ-ਵਰੋਲਾ ਬਣਕੇ ਆਉਂਦਾ ਹੈ ਜੋ ਪਿੱਛੇ ਤਬਾਹੀ ਛੱਡ ਕੇ ਲੰਘ ਜਾਂਦਾ ਹੈ...
ਯਾਦਾਂ ਹਮੇਸ਼ਾਂ ਉਸ ਦਿਲ ਵਿੱਚ ਵਸਦੀਆਂ ਨੇ ਜਿਸ ਦਿਲ ਵਿੱਚ ਅਹਿਸਾਸ ਅਤੇ ਪਿਆਰ ਦਾ ਵਾਸ ਹੋਵੇ, ਨਫਰਤ ਅਤੇ ਗੁੱਸੇ ਨਾਲ ਭਰੇ ਦਿਲ ਵਿੱਚ ਯਾਦਾਂ ਕਦੇ ਫੇਰਾ ਨਹੀਂ ਪਾਉਂਦੀਆਂ...
ਤਿਉਹਾਰ ਪਰਿਵਾਰਕ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਦਾ ਸੁਨਹਿਰੀ ਮੌਕਾ ਲੈ ਕੇ ਆਉਂਦੇ ਹਨ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਤੁਹਾਡੇ ਜੀਵਨ ਵਿੱਚ ਖ਼ੁਸ਼ੀਆਂ, ਹਾਸੇ ਅਤੇ ਬਰਕਤਾਂ ਸਦਾ ਅਮਰ ਰਹਿਣ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!
ਜਰੂਰੀ ਨਹੀਂ ਹਮੇਸ਼ਾਂ ਜਿੱਤ ਹੀ ਇਤਿਹਾਸ ਬਣੇ, ਕਈ ਹਾਰਾਂ ਵੀ ਜਿੱਤ ਤੇ ਭਾਰੀ ਪੈ ਜਾਂਦੀਆਂ ਹਨ, ਬਸ਼ਰਤੇ ਹਾਰ ਆਮ ਨਹੀਂ ਹੋਣੀ ਚਾਹੀਦੀ...
Visuals "You May Like"
Captivating images and designs to brighten your day.