ਜੋ ਇਨਸਾਨ ਰਿਸ਼ਤਿਆਂ ਵਿੱਚ ਚਲਾਕੀਆਂ ਕਰਦਾ ਹੈ ਉਸਨੂੰ ਇੱਕ ਦਿਨ ਇੱਕਲੇ ਹੀ ਰਹਿਣਾ ਪੈਂਦਾ ਹੈ...
Family
Explore the latest and most popular statuses in Family.
ਰਿਸ਼ਤਿਆਂ ਵਿੱਚ ਕਦੇ ਵੀ ਇਹੋ ਜਿਹੀ ਬਹਿਸ ਨਹੀਂ ਕਰਨੀ ਚਾਹੀਦੀ ਕਿ ਤੁਸੀਂ ਬਹਿਸ ਤਾਂ ਜਿੱਤ ਜਾਓ ਪਰ ਰਿਸ਼ਤੇ ਹਰ ਜਾਓ...
ਦੋ ਬੰਦਿਆਂ ਵਿੱਚਲੇ ਫ਼ਾਸਲੇ ਦਾ ਫ਼ਾਇਦਾ ਅਕਸਰ ਕੋਈ ਤੀਜਾ ਬੰਦਾ ਚੁੱਕਦਾ ਹੈ, ਰਿਸ਼ਤਿਆਂ ਚ' ਏਨੇ ਵੀ ਪਾੜ੍ਹ ਨਾ ਪੈਣ ਦਿਓ ਕਿ ਲੋਕਾਂ ਲਈ ਮਨੋਰੰਜਨ ਦੀ ਜਗ੍ਹਾ ਬਣ ਜਾਵੇ...
ਰਲ ਕੇ ਬਰਦਾਸ਼ਤ ਕੀਤੀਆਂ ਮੁਸੀਬਤਾਂ, ਅਨੰਦਮਈ ਰਿਸ਼ਤੇ ਉਸਾਰਦੀਆਂ ਹਨ...
ਜੇ ਕੋਈ ਤੁਹਾਨੂੰ ਰੁੱਸਿਆਂ ਨੂੰ ਮਨਾ ਰਿਹਾ ਹੈ ਤਾਂ ਮੰਨ ਜਾਓ ਅਤੇ ਜੇਕਰ ਕੋਈ ਤੁਹਾਡੇ ਨਾਲ ਗੁੱਸੇ ਹੈ ਤਾਂ ਉਸਨੂੰ ਤੁਸੀਂ ਮਨਾ ਲਉ। ਇਹ ਸਭ ਤੋਂ ਸੌਖਾ ਤਰੀਕਾ ਹੈ ਖੁਸ਼ ਰਹਿਣ ਦਾ...
"Status" You May Like
A curated collection of wisdom and inspiration across different themes.
ਕੋਈ ਵੀ ਇਹੋ ਜਿਹੀ ਸ਼ੈਅ ਜਿਸਤੋਂ ਅਸੀਂ ਆਪਣੇ ਘਰਦੇ ਜੀਆਂ ਨੂੰ ਬਚਾਉਣਾ ਚਾਉਂਦੇ ਹਾਂ ਉਸਨੂੰ ਘਰ ਤੋਂ ਬਾਹਰ ਵੀ ਵੰਡਣ ਤੋਂ ਗੁਰੇਜ਼ ਕਰੋ...
ਯਾਰੀ ਵਿੱਚ ਹੋਈ ਆਪਸੀ ਅਣ-ਬਣ ਦੀ ਲੋਕਾਂ ਨੂੰ ਭਿਣਕ ਨਾ ਲੱਗਣ ਦਿਓ ਕਿਉਂਕਿ ਕੁਝ ਲੋਕ ਅਜਿਹੇ ਸਮੇਂ ਦਾ ਹੀ ਇੰਤਜ਼ਾਰ ਕਰ ਰਹੇ ਹਨ...
ਜੋ ਵੀ ਇਨਸਾਨ ਤੁਹਾਡੀ ਜ਼ਿੰਦਗੀ ਜਾਂ ਤੁਹਾਡੇ ਸੁਪਨਿਆਂ ਨੂੰ ਕਾਮਯਾਬ ਬਣਾਉਣ ਲਈ ਸੱਚੇ ਦਿਲੋਂ ਉੱਦਮ ਕਰਦਾ ਹੈ, ਉਸਦੀ ਕਦਰ ਕਰਨੀ ਚਾਹੀਦੀ ਹੈ। ਕਿਉਂਕਿ ਅਜਿਹੇ ਲੋਕ ਕਿਸਮਤ ਵਾਲਿਆਂ ਨੂੰ ਮਿਲਦੇ ਹਨ..
ਮੈਨੂੰ ਆਪਣੀ ਇਸ ਜ਼ਿੰਦਗੀ ਨਾਲ ਅਸਲੀ ਪਿਆਰ ਸਿਰਫ ਤੇਰੇ ਮੇਰੀ ਜ਼ਿੰਦਗੀ ਵਿੱਚ ਆਉਣ ਤੋਂ ਬਾਅਦ ਹੀ ਹੋਇਆ ਹੈ। ਹੈਪੀ ਬਰਥਡੇ ਮੇਰੀ ਮੁਹੱਬਤ...
ਮੰਨਿਆ ਕਿ ਅੱਜ ਰਾਹ ਥੋੜੇ ਔਖੇ ਨੇ, ਪਰ ਮੇਰੇ ਸਿਦਕ ਦੇ ਸਾਹਮਣੇ ਕੱਖ ਵੀ ਨਹੀਂ...
ਦੋ ਬੰਦਿਆਂ ਵਿੱਚਲੇ ਫ਼ਾਸਲੇ ਦਾ ਫ਼ਾਇਦਾ ਅਕਸਰ ਕੋਈ ਤੀਜਾ ਬੰਦਾ ਚੁੱਕਦਾ ਹੈ, ਰਿਸ਼ਤਿਆਂ ਚ' ਏਨੇ ਵੀ ਪਾੜ੍ਹ ਨਾ ਪੈਣ ਦਿਓ ਕਿ ਲੋਕਾਂ ਲਈ ਮਨੋਰੰਜਨ ਦੀ ਜਗ੍ਹਾ ਬਣ ਜਾਵੇ...
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ,
ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ,
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ,
ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ...
ਸੁਰਜੀਤ ਪਾਤਰ
ਆਸਾਂ ਅਤੇ ਉਮੀਦਾਂ ਦਾ ਘੇਰਾ ਜਿੰਨਾ ਛੋਟਾ ਹੋਵੇਗਾ, ਸਕੂਨ ਦਾ ਘੇਰਾ ਓਨਾ ਹੀ ਵੱਡਾ ਹੋਵੇਗਾ। ਕਿਉਂਕਿ ਉਮੀਦਾਂ ਦਾ ਟੁੱਟਣਾ ਦੁੱਖ ਦਾ ਸਭ ਤੋਂ ਵੱਡਾ ਕਾਰਣ ਹੈ...
ਸਬਰ ਸ਼ੁਰੂਵਾਤ ਹੈ ਅਤੇ ਸ਼ੁਕਰਾਨਾ ਅੰਤ ਹੈ, ਇਹਨਾਂ ਦੋਵਾਂ ਵਿੱਚ ਸਾਰੀ ਜ਼ਿੰਦਗੀ ਦੇ ਵਾਧੇ-ਘਾਟੇ ਸਮਾਏ ਹੁੰਦੇ ਹਨ...
ਕਈ ਵਾਰੀ ਸਮੱਸਿਆ ਏਡੀ ਵੱਡੀ ਨਹੀਂ ਹੁੰਦੀ ਜਿੰਨ੍ਹਾਂ ਸਾਡੀ ਸੋਚ ਉਸਨੂੰ ਬਣਾ ਕੇ ਪੇਸ਼ ਕਰਦੀ ਹੈ। ਸਾਡੀ ਲੋੜ ਤੋਂ ਜ਼ਿਆਦਾ ਦੂਰ ਦਾ ਅਤੇ ਡੂੰਘਾ ਸੋਚਣ ਦੀ ਆਦਤ ਪ੍ਰੇਸ਼ਾਨੀ ਵਧਾ ਦੇਂਦੀ ਹੈ...
ਜ਼ਿੰਦਗੀ One Way Road ਆ ਜਿਸ ਚ ਪਿੱਛੇ ਮੁੜਨਾ ਨਾਮੁਮਕਿਨ ਹੁੰਦਾ ਤੇ ਜੇ ਕਿਤੇ ਕੋਈ ਗਲਤ ਮੋੜ ਮੁੜ ਗਏ ਫਿਰ ਤੇ ਬਸ ਕਹਾਣੀ ਖਤਮ...
ਠੋਕਰਾਂ ਨਾ ਵੱਜਦੀਆਂ ਤਾਂ ਅੱਜ ਜੋ ਕੁੱਝ ਵੀ ਹਾਸਿਲ ਕੀਤਾ ਉਹ ਵੀ ਨਾ ਹੁੰਦਾ...
ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ,
ਅਸੀਂ ਰਹਿ ਗਏ ਰੁੱਖਾਂ ਜਿਹੇ ਹਾਉਕੇ ਭਰ ਕੇ,
ਉਹਦੀ ਪੈੜ ਦਾ ਨਿਸ਼ਾਨ ਵੀ ਨਾ ਲੱਭਿਆ,
ਅਸੀਂ ਰੋਏ ਬੜਾ ਉਹਦੇ ਰਾਹਾਂ 'ਤੇ ਖੜ੍ਹ ਕੇ...
ਸੁਰਜੀਤ ਪਾਤਰ
ਇੱਕ ਚੰਗਾ ਲੀਡਰ ਹਮੇਸ਼ਾ ਸਹੀ ਰਾਹ ਦਿਖਾਉਂਦਾ ਹੈ, ਤੇ ਤੁਸੀਂ ਸਾਡੇ ਲਈ ਬਿਲਕੁਲ ਉਹੀ ਵਧੀਆ ਲੀਡਰ ਹੋ। ਹੈਪੀ ਬਰਥਡੇ ਸਰ/ਮੈਮ...
ਕਦੇ ਕਤਾਈਂ ਗੱਲ ਸੁਣਨ ਲਈ ਵੀ ਗੱਲ ਸੁਣ ਲੈਣੀ ਚਾਹੀਦੀ ਹੈ। ਜ਼ਰੂਰੀ ਨਹੀਂ ਕਿ ਹਮੇਸ਼ਾਂ ਜਵਾਬ ਦੇਣ ਲਈ ਹੀ ਸੁਣਨੀ ਹੈ...
ਤਪਦੀ ਧਰਤੀ ਤੇ ਡਿੱਗੇ ਪਾਣੀ ਦੇ ਪਹਿਲੇ ਕਤਰੇ ਨੂੰ ਫ਼ਨਾ ਹੋਣਾ ਹੀ ਪੈਂਦਾ ਹੈ...
ਤੇਰਾ ਸਾਥ ਮਿਲਿਆ ਤਾਂ ਜ਼ਿੰਦਗੀ ਗੁਲਜ਼ਾਰ ਹੋ ਗਈ,
ਹਰ ਦੁਆ ਮੇਰੀ ਤੇਰੇ ਪਿਆਰ ਨਾਲ ਸਾਕਾਰ ਹੋ ਗਈ।
ਐਨੀਵਰਸਰੀ ਮੁਬਾਰਕ ❤️
ਚੰਦਰਮਾ ਵਾਂਗ ਸਾਡੀ ਸਾਰਿਆਂ ਦੀ ਜ਼ਿੰਦਗੀ ਵੀ ਵੱਖ-ਵੱਖ ਪੜ੍ਹਾਵਾਂ ਵਿੱਚੋਂ ਲੰਘਦੀ ਹੈ, ਜੇ ਮੱਸਿਆ ਹੈ ਤਾਂ ਕਦੇ ਪੁੰਨਿਆ ਵੀ ਜਰੂਰ ਆਵੇਗੀ...
ਮੇਰੀ ਰੱਬ ਅੱਗੇ ਇਹੀ ਦੁਆ ਹੈ ਕਿ ਉਹ ਮੈਨੂੰ ਹਰ ਜਨਮ ਵਿੱਚ ਤੇਰੇ ਵਰਗਾ ਸੱਚਾ ਯਾਰ ਦੇਵੇ। ਜਨਮਦਿਨ ਮੁਬਾਰਕ ਮੇਰੀ ਜਾਨ...
ਜੋ ਗੱਲਾਂ ਪ੍ਰੇਸ਼ਾਨ ਕਰਦੀਆਂ ਹਨ ਕਦੇ-ਕਦੇ ਉਹਨਾਂ ਨੂੰ ਉਰੇ-ਪਰੇ ਕਰ ਦੇਣਾ ਚਾਹੀਦਾ ਹੈ । ਜਰੂਰੀ ਨਹੀਂ ਹਰ ਗੱਲ ਨੂੰ ਦਿਲ ਤੇ ਲਾ ਕੇ ਬੇਲੋੜੇ ਬੋਝ ਢੋਏ ਜਾਣ...
ਆਪਣੀ ਸੋਚ ਅਨੁਸਾਰ ਹਰ ਸ਼ੈਅ ਨੂੰ ਵੇਖਣ ਵਾਲਾ ਇਨਸਾਨ ਆਪਣੇ ਹੀ ਖ਼ਿਆਲਾਂ ਦਾ ਕੈਦੀ ਬਣਕੇ ਜਿਉਂਦਾ ਹੈ...
ਸ਼ਹਿਰ ਤੇਰੇ ਤਰਕਾਲਾਂ ਢਲੀਆਂ,
ਉੱਡ ਗਏ ਕਾਗ ਬਨੇਰਿਓਂ,
ਸਾਡੇ ਵੀ ਗਲ ਲੱਗ ਕੇ ਰੋਈਆਂ,
ਪੌਣਾਂ ਚਾਰ ਚੁਫੇਰਿਓਂ,
ਤੇਰੀ ਯਾਦ ਦਾ ਚਾਨਣ ਆਇਆ,
ਸਾਡੇ ਵਿਹੜੇ ਬਹਿ ਗਿਆ,
ਅਸੀਂ ਤਾਂ ਸੱਜਣਾ ਡਰਦੇ ਸਾਂ,
ਇਸ ਕਾਲੇ ਘੁੱਪ ਹਨੇਰਿਓਂ...
ਸ਼ਿਵ ਕੁਮਾਰ ਬਟਾਲਵੀ
ਜੇ ਬਹਾਰਾਂ ਖੁਸ਼ੀ ਦੇਂਦੀਆਂ ਨੇ ਤਾਂ ਉਸ ਖੁਸ਼ੀ ਦਾ ਕਾਰਨ ਕਿਤੇ ਨਾ ਕਿਤੇ ਪੱਤਝੜ ਜਰੂਰ ਹੈ...
ਬਾਪੂ, ਤੇਰੇ ਮੋਢਿਆਂ 'ਤੇ ਬੈਠ ਕੇ ਹੀ ਮੈਂ ਇਹ ਪੂਰੀ ਦੁਨੀਆ ਦੇਖੀ ਹੈ। ਮੇਰੇ ਅਸਲੀ ਹੀਰੋ ਨੂੰ ਜਨਮਦਿਨ ਦੀਆਂ ਮੁਬਾਰਕਾਂ...
ਕੱਲ੍ਹ ਹੋ ਸਕਦਾ ਤੁਹਾਡੇ ਕੋਲ ਦੁਨੀਆਂ ਦੀ ਹਰ ਸ਼ੈਅ ਹੋਵੇ, ਜਾਂ ਫਿਰ ਜੋ ਅੱਜ ਹੈ ਉਹ ਵੀ ਨਾ ਹੋਵੇ। ਇਸ ਲਈ ਅੱਜ ਜੋ ਹਾਸਿਲ ਹੈ ਉਸਦਾ ਆਨੰਦ ਮਾਣੋ ਅਤੇ ਸ਼ੁਕਰਗੁਜ਼ਾਰ ਹੋਵੋ...
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਖੁਸ਼ੀ ਹਾਸਿਲ ਕਰਨ ਲਈ ਬਹੁਤ ਮੇਹਨਤ ਕਰਨੀ ਪੈ ਰਹੀ ਹੈ ਤਾਂ ਤੁਸੀਂ ਖੁਸ਼ੀ ਖਰੀਦਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹੋ....
ਚਿਹਰੇ ਦੀ ਮੁਸਕਾਨ ਬਣਾਈ ਰੱਖੋ ਦੋਸਤੋ, ਜ਼ਿੰਦਗੀ 'ਚ ਚੰਗੇ-ਮਾੜੇ ਦਿਨ ਤਾਂ ਆਉਂਦੇ-ਜਾਦੇਂ ਰਹਿਣਗੇ...
ਬਿਨ੍ਹਾਂ ਟੀਚੇ ਦੀ ਜ਼ਿੰਦਗੀ, ਬਿਨ੍ਹਾਂ ਮੰਜ਼ਿਲ ਕੀਤਾ ਸਫ਼ਰ ਅਤੇ ਬਿਨ੍ਹਾਂ ਵਿਸ਼ਵਾਸ ਦੇ ਰਿਸ਼ਤੇ ਆਪਣਾ ਵਜੂਦ ਸਮੇਂ ਤੋਂ ਪਹਿਲਾਂ ਹੀ ਗਵਾ ਲੈਂਦੇ ਹਨ...
ਮਾਏ ਨੀ ਮਾਏ,
ਮੈਂ ਇਕ ਸ਼ਿਕਰਾ ਯਾਰ ਬਣਾਇਆ,
ਚੂਰੀ ਕੁੱਟਾਂ ਤੇ ਉਹ ਖਾਂਦਾ ਨਾਹੀਂ,
ਵੇ ਅਸਾਂ ਦਿਲ ਦਾ ਮਾਸ ਖਵਾਇਆ
ਇਕ ਉਡਾਰੀ ਐਸੀ ਮਾਰੀ,
ਉਹ ਮੁੜ ਵਤਨੀਂ ਨਾ ਆਇਆ,
ਮਾਏ ਨੀ ਮਾਏ,
ਮੈਂ ਇਕ ਸ਼ਿਕਰਾ ਯਾਰ ਬਣਾਇਆ...
ਸ਼ਿਵ ਕੁਮਾਰ ਬਟਾਲਵੀ
ਤੇਰੀ ਨਿੱਘੀ ਗੋਦੀ ਵਿੱਚ ਸਿਰ ਰੱਖ ਕੇ ਮੈਨੂੰ ਦੁਨੀਆ ਦੇ ਸਾਰੇ ਦੁੱਖ ਭੁੱਲ ਜਾਂਦੇ ਨੇ। ਮੇਰੇ ਦਿਲ ਦੇ ਸਕੂਨ ਨੂੰ ਜਨਮਦਿਨ ਮੁਬਾਰਕ...
Visuals "You May Like"
Captivating images and designs to brighten your day.