ਜੋ ਮਜ਼ਾ ਕਿਸੇ ਖਾਹਿਸ਼ ਨੂੰ ਪੂਰਾ ਕਰਨ ਲਈ ਜ਼ੋਰ ਲਾਉਣ ਵਿੱਚ ਆਉਂਦਾ, ਉਹ ਮਜ਼ਾ ਉਸ ਖਾਹਿਸ਼ ਦੇ ਪੂਰਾ ਹੋਣ ਤੇ ਨਹੀਂ ਆਉਂਦਾ...
Desi Swag
Unapologetic attitude with desi style
"Status" You May Like
A curated collection of wisdom and inspiration across different themes.
ਦੀਵਾਲੀ ਦਾ ਦੀਪਕ ਤੁਹਾਡੇ ਘਰ ਵਿੱਚ ਸਦਾ ਏਕੇ ਦੀ ਰੌਸ਼ਨੀ ਜਗਾਈ ਰੱਖੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਉਦਾਸੀਆਂ ਦੇ ਪੱਤੇ ਝੜ ਜਾਣ ਅਤੇ ਖ਼ੁਸ਼ੀਆਂ ਦੀ ਨਵੀਂ ਬਹਾਰ ਆਵੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ!
ਅਧਰਮ 'ਤੇ ਧਰਮ ਦੀ ਜਿੱਤ ਦਾ ਇਹ ਦਿਨ ਸਾਨੂੰ ਹੱਕ-ਸੱਚ 'ਤੇ ਅਡੋਲ ਰਹਿਣ ਦੀ ਤਾਕਤ ਬਖ਼ਸ਼ੇ। ਹੈਪੀ ਦੀਵਾਲੀ!
ਮਿਠਾਈਆਂ ਦੀ ਮਿਠਾਸ ਵਾਂਗ ਤੁਹਾਡੀ ਜ਼ਿੰਦਗੀ ਵਿੱਚ ਵੀ ਮਿੱਠੇ ਪਲ ਘੁਲ਼ ਜਾਣ ਅਤੇ ਤੁਹਾਡਾ ਆਉਣ ਵਾਲਾ ਹਰ ਦਿਨ ਤਿਉਹਾਰ ਵਰਗਾ ਲੱਗੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਯਾਰੀਆਂ ਕਮਾਉਣੀਆਂ ਸੌਖੀਆਂ ਨਹੀਂ, ਇਹ ਤਾਂ ਜਾਨ ਵਾਰ ਕੇ ਮਿਲਦੀਆਂ ਨੇ...
ਜਿਵੇਂ ਅਸਮਾਨ ਵਿੱਚ ਰੰਗ-ਬਿਰੰਗੇ ਦੀਵੇ ਚਮਕਦੇ ਹਨ, ਉਵੇਂ ਹੀ ਤੁਹਾਡੀ ਕਿਸਮਤ ਦਾ ਸਿਤਾਰਾ ਵੀ ਬੁਲੰਦੀਆਂ 'ਤੇ ਚਮਕੇ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਵਫ਼ਾਦਾਰੀ' ਇਕ ਅਜਿਹੀ ਚੀਜ਼ ਹੈ ਜੋ ਚਾਹੀਦੀ ਸਭ ਨੂੰ ਹੈ ਪਰ ਦੇਣਾ ਕੋਈ ਨਹੀਂ ਚਾਉਂਦਾ....
ਤਿਉਹਾਰ ਸਾਨੂੰ ਜਿਊਣ ਦਾ ਚੱਜ ਅਤੇ ਦਿਲੋਂ ਹੱਸਣ ਦਾ ਮੌਕਾ ਦਿੰਦੇ ਹਨ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਭੈਣ-ਭਰਾਵਾਂ ਦਾ ਪਿਆਰ ਅਤੇ ਦੋਸਤਾਂ ਦਾ ਸਾਥ ਜ਼ਿੰਦਗੀ ਨੂੰ ਸੋਹਣਾ ਬਣਾਉਂਦਾ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਸਾਂਝੇ ਵੇਹੜੇ ਦੀ ਰੌਣਕ ਹੀ ਅਸਲ ਪੰਜਾਬੀ ਵਿਰਸੇ ਦੀ ਪਛਾਣ ਹੈ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ!
ਰੌਸ਼ਨੀਆਂ ਦਾ ਇਹ ਤਿਉਹਾਰ ਤੁਹਾਡੇ ਜੀਵਨ ਵਿੱਚ ਨਵੀਂ ਸੇਧ ਲੈ ਕੇ ਆਵੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਸਮੂਹ ਸੰਗਤਾਂ ਦੇ ਘਰਾਂ ਵਿੱਚ ਅਮਨ, ਚੈਨ ਅਤੇ ਗੁਰੂ ਕੀਆਂ ਖ਼ੁਸ਼ੀਆਂ ਦਾ ਵਾਸ ਹੋਵੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ!
ਅਸਲ ਦੀਵਾਲੀ ਉਹੀ ਹੈ ਜਦੋਂ ਅਸੀਂ ਆਪਣੇ ਅੰਦਰਲੇ ਅਹੰਕਾਰ ਅਤੇ ਕ੍ਰੋਧ ਨੂੰ ਮਿਟਾ ਕੇ ਮਰਿਆਦਾ ਪੁਰਸ਼ੋਤਮ ਰਾਮ ਦੇ ਦਰਸਾਏ ਸੱਚ ਦੇ ਮਾਰਗ 'ਤੇ ਤੁਰੀਏ। ਹੈਪੀ ਦੀਵਾਲੀ!
ਦੀਵੇ ਦੀ ਲਾਟ ਵਾਂਗ ਆਪਣੀ ਸੋਚ ਨੂੰ ਸਦਾ ਆਕਾਸ਼ ਵੱਲ ਉੱਚਾ ਰੱਖੋ। ਸ਼ੁਭ ਦੀਪਾਵਲੀ!
ਮਾਤਾ ਸੀਤਾ ਅਤੇ ਲਕਸ਼ਮਣ ਜੀ ਦਾ ਤਿਆਗ ਸਾਨੂੰ ਪਰਿਵਾਰ ਪ੍ਰਤੀ ਫ਼ਰਜ਼ ਨਿਭਾਉਣ ਦੀ ਪ੍ਰੇਰਨਾ ਦਿੰਦਾ ਹੈ। ਸ਼ੁਭ ਦੀਪਾਵਲੀ!
ਘਰ ਵਿੱਚ ਸਫ਼ਾਈ ਅਤੇ ਦਿਲ ਵਿੱਚ ਨਿਰਮਲਤਾ ਹੋਵੇ ਤਾਂ ਰੱਬੀ ਬਰਕਤਾਂ ਆਪੇ ਆਣ ਢੁੱਕਦੀਆਂ ਹਨ। ਸ਼ੁਭ ਦੀਪਾਵਲੀ!
ਆਓ ਪ੍ਰਭੂ ਰਾਮ ਦੇ ਆਗਮਨ ਦੀ ਖ਼ੁਸ਼ੀ ਵਿੱਚ ਦਿਲਾਂ ਵਿੱਚੋਂ ਵੈਰ-ਵਿਰੋਧ ਮਿਟਾ ਦੇਈਏ। ਹੈਪੀ ਦੀਵਾਲੀ!
ਕਿਸੇ ਰੋਂਦੇ ਹੋਏ ਬੱਚੇ ਦੇ ਚਿਹਰੇ 'ਤੇ ਮੁਸਕਾਨ ਲਿਆਉਣਾ ਲੱਖਾਂ ਦੀਵੇ ਬਾਲ਼ਣ ਨਾਲੋਂ ਵੱਡਾ ਪੁੰਨ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!
ਨਜ਼ਰੀਆ ਚੰਗਾ ਹੋਣ ਦਾ ਨਤੀਜਾ ਵੀ ਚੰਗਾ ਹੋਵੇ ਇਹ ਜਰੂਰੀ ਨਹੀਂ, ਪਰ ਨਜ਼ਰੀਆ ਬੁਰਾ ਹੋਣ ਨਾਲ ਨਤੀਜਾ ਜਰੂਰ ਬੁਰਾ ਹੁੰਦਾ ਹੈ...
ਆਮ ਤੌਰ ਤੇ ਧੁੱਪ ਕਿਸੇ ਵੀ ਰੰਗ ਨੂੰ ਫਿੱਕਾ ਕਰ ਦੇਂਦੀ ਹੈ ਪਰ ਮਿਹਨਤ ਦੀ ਧੁੱਪ ਜਿੰਨੀ ਜਿਆਦਾ ਤੇਜ਼ ਤੇ ਤਿੱਖੀ ਹੁੰਦੀ ਹੈ ਇਨਸਾਨ ਦੀ ਸਫ਼ਲਤਾ ਦਾ ਰੰਗ ਉਨ੍ਹਾਂ ਜਿਆਦਾ ਗੂੜਾ ਅਤੇ ਚਮਕਾਰਦਾਰ ਹੁੰਦਾ ਜਾਂਦਾ ਹੈ।
ਦਿਲੋਂ ਦਿੱਤੀ ਅਸੀਸ ਕਦੇ ਖ਼ਾਲੀ ਨਹੀਂ ਜਾਂਦੀ, ਵੱਡਿਆਂ ਦੇ ਪੈਰੀਂ ਹੱਥ ਲਾ ਕੇ ਅਸੀਸਾਂ ਲਵੋ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ!
ਜਦੋਂ ਸਾਰਾ ਟੱਬਰ ਇੱਕ ਥਾਂ ਬੈਠ ਕੇ ਸੁੱਖ-ਦੁੱਖ ਸਾਂਝਾ ਕਰਦਾ ਹੈ, ਤਾਂ ਘਰ ਦਾ ਹਰ ਕੋਨਾ ਆਪਣੇ-ਆਪ ਕਿਸੇ ਮਹਿਲ ਵਾਂਗ ਰੁਸ਼ਨਾ ਉੱਠਦਾ ਹੈ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸਿੱਖਿਆ ਸਾਨੂੰ ਹੱਕ ਅਤੇ ਸੱਚ ਲਈ ਮਰ-ਮਿਟਣ ਦੀ ਜਾਚ ਸਿਖਾਉਂਦੀ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਕੋਈ ਵੀ ਇਨਸਾਨ ਸੰਪੂਰਣ ਨਹੀਂ ਹੁੰਦਾ, ਗ਼ਲਤੀਆਂ ਸਭ ਕਰਦੇ ਹਨ। ਪਰ ਗ਼ਲਤੀਆਂ ਨੂੰ ਆਦਤ ਨਹੀਂ ਬਣਨ ਦੇਣਾ ਚਾਹੀਦਾ ਕਿਉਂਕਿ ਗਲਤੀ ਸੁਧਾਰਨੀ ਸੌਖੀ ਹੈ ਪਰ ਆਦਤਾਂ ਨਹੀਂ।
ਰਿਸ਼ਤੇ ਕਦੇ ਵੀ ਇੱਕ ਤਰਫ਼ਾ ਨਹੀਂ ਹੁੰਦੇ, ਉਹੋ ਰਿਸ਼ਤੇ ਹੀ ਨਿਭਦੇ ਹਨ ਜਿੰਨ੍ਹਾਂ ਵਿੱਚ ਹਰ ਕੋਈ ਇਨਸਾਨ ਉਹਨਾਂ ਨੂੰ ਨਿਭਾਉਣ ਲਈ ਦਿਲੋਂ ਚਾਹਵਾਨ ਹੁੰਦਾ ਹੈ...
ਹਰ ਕਿਸੇ ਦੀ ਜ਼ਿੰਦਗੀ ਦੀ ਕਿਤਾਬ ਵੱਖੋ-ਵੱਖਰੀ ਹੁੰਦੀ ਹੈ। ਇਸ ਲਈ ਜ਼ਿੰਦਗੀ ਦੇ ਇਮਤਿਹਾਨ ਵੀ ਵੱਖ ਹੁੰਦੇ ਹਨ ਅਤੇ ਨਤੀਜ਼ੇ ਵੀ...
ਸਾਡੀਆਂ ਜ਼ਿਆਦਾਤਰ ਸਮੱਸਿਆਵਾਂ ਸਿਰਫ਼ ਉਸ ਡਰ ਕਰਕੇ ਪੈਦਾ ਹੁੰਦੀਆਂ ਹਨ ਜੋ ਡਰ ਕਦੇ ਸੱਚ ਨਹੀਂ ਹੋਣਾ ਹੁੰਦਾ। ਅਸੀਂ ਸੋਚ-ਸੋਚ ਕੇ ਰੱਸੀ ਨੂੰ ਵੀ ਸੱਪ ਬਣਾ ਲੈਂਦੇ ਹਾਂ...
ਜ਼ਿੰਦਗੀ ਚ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਜਿੰਨ੍ਹੀ ਹੋ ਸਕੇ ਦੂਜਿਆਂ ਦੀ ਮਦਦ ਕਰੋ ਅਤੇ ਮਦਦ ਕਰਕੇ ਭੁੱਲ ਜਾਓ...
ਦੂਜਿਆਂ ਦੇ ਹੱਕ ਖੋਹਣ ਵਾਲੇ ਕਦੇ ਧਰਮੀ ਨਹੀਂ ਹੋ ਸਕਦੇ, ਹੱਕ ਦਵਾਉਣ ਵਾਲਾ ਹੀ ਸੱਚਾ ਰਹਿਬਰ ਹੁੰਦਾ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਲਫ਼ਜ਼ਾਂ ਦੀ ਦਰਗਾਹੇ ਜਾ ਕੇ,
ਮੈਂ ਹੰਝੂਆਂ ਦਾ ਮੱਥਾ ਟੇਕਿਆ,
ਅਰਥਾਂ ਦੇ ਮੈਂ ਅਰਥ ਗਵਾਏ,
ਜਦ ਮੈਂ ਤੇਰਾ ਚਿਹਰਾ ਵੇਖਿਆ,
ਸ਼ਬਦ ਵੀ ਮੇਰੇ ਸਾਥ ਛੱਡ ਗਏ,
ਕਲਮ ਵੀ ਮੇਰੀ ਟੁੱਟ ਗਈ,
ਜਦ ਮੈਂ ਤੇਰੀ ਚੁੱਪ ਦੇ ਅੰਦਰ,
ਆਪਣਾ ਆਪ ਸਲੇਖਿਆ...
ਸੁਰਜੀਤ ਪਾਤਰ
Visuals "You May Like"
Captivating images and designs to brighten your day.