Visuals
Display pictures, wallpapers and image status collection
"Status" You May Like
A curated collection of wisdom and inspiration across different themes.
ਲੋਕ ਕੀ ਕਹਿਣਗੇ ਇਹ ਪ੍ਰਵਾਹ ਕਰਨੀ ਛੱਡ ਦਿਓ, ਕਿਉਂਕ ਜਦੋਂ ਤੁਹਾਨੂੰ ਸਹਾਰੇ ਦੀ ਲੋੜ੍ਹ ਹੁੰਦੀ ਆ ਉਦੋਂ ਇਹ ਲੋਕ ਪਾਸਾ ਵੱਟ ਜਾਂਦੇ ਨੇ
ਰਿਸ਼ਤੇ ਫੁੱਲਾਂ ਵਾਂਗ ਹੁੰਦੇ ਹਨ, ਇਹਨਾਂ ਨੂੰ ਪਿਆਰ ਦੇ ਪਾਣੀ ਨਾਲ ਸਦਾ ਤਾਜ਼ਾ ਰੱਖੋ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਜਦੋਂ ਤੁਸੀਂ ਕਿਸੇ ਦੇ ਚਿਹਰੇ 'ਤੇ ਉਮੀਦ ਲਿਆਉਂਦੇ ਹੋ, ਤਾਂ ਸਮਝੋ ਉਸੇ ਪਲ ਇੱਕ ਨਵਾਂ ਦੀਵਾ ਜਗ ਪੈਂਦਾ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਬੋਲੇ ਗਏ ਸ਼ਬਦ ਅਜਿਹੀ ਚੀਜ਼ ਹਨ, ਜਿਸਦੇ ਕਾਰਣ ਇਨਸਾਨ ਜਾਂ ਤਾਂ, ਦਿਲ ਵਿੱਚ ਉੱਤਰ ਜਾਂਦਾ ਹੈ, ਜਾਂ ਫਿਰ ਦਿਲ ਤੋਂ ਉੱਤਰ ਜਾਂਦਾ ਹੈ
ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਚੋਲਾ 52 ਰਾਜਿਆਂ ਦੀ ਆਜ਼ਾਦੀ ਬਣਿਆ, ਉਨ੍ਹਾਂ ਦੀ ਬਾਣੀ ਸਾਡੀ ਆਤਮਿਕ ਮੁਕਤੀ ਬਣੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਕਿਸੇ ਵੇਲੇ ਕਿਸੇ ਦੀ ਕਹੀ ਮਾੜੀ ਗੱਲ ਸਾਰਾ ਦਿਨ ਬਰਬਾਦ ਕਰ ਦੇਂਦੀ ਹੈ ਅਤੇ ਕਿਸੇ ਦੀ ਚੰਗੀ ਗੱਲ ਦਿਨ ਵਧੀਆ ਬਣਾ ਦੇਂਦੀ ਹੈ। ਜੇਕਰ ਤੁਹਾਡੇ ਨਾਲ ਵੀ ਇੰਞ ਹੁੰਦਾ ਹੈ ਤਾਂ ਫ਼ਿਰ ਇਹ ਚਿੰਤਾ ਵਾਲੀ ਗੱਲ ਹੈ ਕਿਉਂਕ ਤੁਹਾਡੀ ਜ਼ਿੰਦਗੀ ਦੀ ਡੋਰ ਕਿਸੇ ਦੂਜੇ ਦੇ ਹੱਥ ਵਿੱਚ ਹੈ...
ਕਿਸੇ ਦਾ ਡਿੱਗਦਾ ਹੌਸਲਾ ਬਣਨਾ ਹੀ ਦੀਵਾਲੀ ਦੀ ਅਸਲ ਸਾਰਥਿਕਤਾ ਹੈ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ!
ਮੈਂ ਤੈਨੂੰ ਫੇਰ ਮਿਲਾਂਗੀ, ਕਿੱਥੇ, ਕਿਸ ਤਰ੍ਹਾਂ, ਪਤਾ ਨਹੀਂ,
ਸ਼ਾਇਦ ਤੇਰੇ ਤਖ਼ੀਏ ਦੀ ਚਿਣਗ ਬਣ ਕੇ, ਤੇਰੇ ਕੈਨਵਸ ਤੇ ਉਤਰਾਂਗੀ।
ਜਾਂ ਖ਼ੌਰੇ ਤੇਰੇ ਕੈਨਵਸ ਦੇ ਉੱਤੇ, ਇੱਕ ਰਹੱਸਮਈ ਲਕੀਰ ਬਣ ਕੇ,
ਖ਼ਾਮੋਸ਼ ਤੈਨੂੰ ਤੱਕਦੀ ਰਹਾਂਗੀ, ਮੈਂ ਤੈਨੂੰ ਫੇਰ ਮਿਲਾਂਗੀ...
ਚੰਦਰਮਾ ਵਾਂਗ ਸਾਡੀ ਸਾਰਿਆਂ ਦੀ ਜ਼ਿੰਦਗੀ ਵੀ ਵੱਖ-ਵੱਖ ਪੜ੍ਹਾਵਾਂ ਵਿੱਚੋਂ ਲੰਘਦੀ ਹੈ, ਜੇ ਮੱਸਿਆ ਹੈ ਤਾਂ ਕਦੇ ਪੁੰਨਿਆ ਵੀ ਜਰੂਰ ਆਵੇਗੀ...
ਸਮੂਹ ਸੰਸਾਰ ਵਿੱਚ ਪ੍ਰੇਮ, ਸ਼ਾਂਤੀ ਅਤੇ ਸਾਂਝੀਵਾਲਤਾ ਦਾ ਚਾਨਣ ਸਦਾ ਜਗਮਗਾਉਂਦਾ ਰਹੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਸਮੂਹ ਲੋਕਾਈ ਨੂੰ ਲੱਖ-ਲੱਖ ਮੁਬਾਰਕਾਂ!
ਚਾਨਣ ਉਹੀ ਖ਼ੂਬਸੂਰਤ ਹੈ ਜੋ ਦੂਜਿਆਂ ਨੂੰ ਰਸਤਾ ਵਿਖਾਵੇ, ਨਾ ਕਿ ਕਿਸੇ ਦੀਆਂ ਅੱਖਾਂ ਚੁੰਧਿਆਵੇ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਜ਼ਿੰਦਗੀ ਦੀ ਗੱਡੀ ਕਦੋਂ ਕਿੱਥੇ ਕਿਸੇ ਨੂੰ ਥੱਲੇ ਲਾਹ ਦੇਵੇ ਕੋਈ ਪਤਾ ਨਹੀਂ, ਮੰਜ਼ਿਲਾਂ ਉਡੀਕਦੇ ਕਿਤੇ ਸਫ਼ਰ ਦੇ ਮਜ਼ੇ ਤੋਂ ਵਾਂਝੇ ਨਾ ਰਹਿ ਜਾਈਏ...
ਭਾਈਚਾਰੇ ਦੀ ਇਹ ਖ਼ੁਸ਼ਬੂ ਪੂਰੇ ਸੰਸਾਰ ਵਿੱਚ ਅਮਨ ਦੀ ਹਵਾ ਬਣ ਕੇ ਵਗੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਬਦਲਾਅ ਕੁਦਰਤ ਦਾ ਇੱਕ ਅਹਿਮ ਨਿਯਮ ਹੈ, ਇਸਦੇ ਪ੍ਰਭਾਵ ਤੋਂ ਬਚਣ ਅਤੇ ਨਜ਼ਰਅੰਦਾਜ਼ ਕਰਨ ਦੀ ਬਜਾਇ ਇਸਨੂੰ ਸਮਝ ਕੇ ਆਪਣੇ-ਆਪ ਨੂੰ ਅਨੂਕੂਲ ਬਣਾਉਣਾ ਹੀ ਇਨਸਾਨ ਦੀ ਤਰੱਕੀ ਦੀ ਨਿਸ਼ਾਨੀ ਹੈ...
ਆਓ ਆਪਣੇ ਵਿਚਾਰਾਂ ਦੀ ਧਰਤੀ ਨੂੰ ਨਵੀਆਂ ਤੇ ਸੱਚੀਆਂ ਸੋਚਾਂ ਦੇ ਦੀਵਿਆਂ ਨਾਲ ਸ਼ਿੰਗਾਰੀਏ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਦਿਲਾਂ ਵਿੱਚ ਵਸੇ ਰਾਮ ਨੂੰ ਪਛਾਣੋ ਅਤੇ ਸੰਸਾਰ ਵਿੱਚ ਪਿਆਰ ਦਾ ਸੁਨੇਹਾ ਵੰਡੋ। ਸ਼ੁਭ ਦੀਪਾਵਲੀ!
ਦੀਵਾਲੀ ਦੀ ਇਹ ਰੌਸ਼ਨੀ ਤੁਹਾਡੇ ਜੀਵਨ ਦੇ ਹਰ ਹਨੇਰੇ ਮੋੜ 'ਤੇ ਸੱਚਾ ਰਾਹ ਵਿਖਾਵੇ। ਹੈਪੀ ਦੀਵਾਲੀ!
ਆਪਣੇ ਗੁੱਸੇ ਨੂੰ ਓਨੀ ਕੁ ਖੁੱਲ ਹੀ ਦੇਣੀ ਚਾਹੀਦੀ ਹੈ ਜਿੰਨ੍ਹਾਂ ਕੁ ਅਸੀਂ ਨੁਕਸਾਨ ਝੱਲਣ ਦੀ ਸਮਰੱਥਾ ਰੱਖਦੇ ਹਾਂ। ਗੁੱਸਾ ਵਾ-ਵਰੋਲਾ ਬਣਕੇ ਆਉਂਦਾ ਹੈ ਜੋ ਪਿੱਛੇ ਤਬਾਹੀ ਛੱਡ ਕੇ ਲੰਘ ਜਾਂਦਾ ਹੈ...
ਜਿਸ ਮਨ ਵਿੱਚ ਗੁਰੂ ਦਾ ਸ਼ਬਦ ਵਸਦਾ ਹੈ, ਉੱਥੇ ਕਦੇ ਦੁੱਖਾਂ ਦਾ ਹਨੇਰਾ ਪੈਰ ਨਹੀਂ ਪਾ ਸਕਦਾ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਮਿਠਾਸ ਸਿਰਫ਼ ਥਾਲੀਆਂ ਵਿੱਚ ਨਹੀਂ, ਆਪਣੇ ਸੁਭਾਅ ਵਿੱਚ ਵੀ ਭਰੋ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਸਰਹੱਦਾਂ 'ਤੇ ਖੜ੍ਹੇ ਜਵਾਨਾਂ ਨੂੰ ਵੀ ਯਾਦ ਰੱਖੀਏ ਜਿਨ੍ਹਾਂ ਕਰਕੇ ਸਾਡੇ ਘਰਾਂ ਵਿੱਚ ਤਿਉਹਾਰ ਸੁਰੱਖਿਅਤ ਹਨ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!
ਚਿਹਰੇ ਦੀ ਮੁਸਕਾਨ ਬਣਾਈ ਰੱਖੋ ਦੋਸਤੋ, ਜ਼ਿੰਦਗੀ 'ਚ ਚੰਗੇ-ਮਾੜੇ ਦਿਨ ਤਾਂ ਆਉਂਦੇ-ਜਾਦੇਂ ਰਹਿਣਗੇ...
ਬੁੱਲ੍ਹੇ ਸ਼ਾਹ ਅਸਾਂ ਮਰਨਾ ਨਾਹੀਂ,
ਗੋਰ ਪਿਆ ਕੋਈ ਹੋਰ,
ਸਾਡਾ ਜੀਵਨ, ਸਾਡਾ ਮਰਨਾ,
ਸਭ ਕੁਝ ਉਸਦੇ ਹੱਥ ਦੀ ਡੋਰ,
ਨਾ ਅਸੀਂ ਖਾਕੀ, ਨਾ ਅਸੀਂ ਆਤਿਸ਼,
ਨਾ ਪਾਣੀ, ਨਾ ਪੌਣ,
ਅਸੀਂ ਤਾਂ ਉਸਦੇ ਇਸ਼ਕ 'ਚ ਰੰਗੇ,
ਸਾਨੂੰ ਪਛਾਣੇ ਕੌਣ...
ਜ਼ਿੰਦਗੀ ਇੱਕ ਕਿਤਾਬ ਵਾਂਗ ਹੈ, ਹਰ ਦਿਨ ਇੱਕ ਨਵਾਂ ਪੰਨਾ ਹੈ...
ਸਾਲ ਭਰ ਦੀਆਂ ਰੁਝੇਵਿਆਂ ਭਰੀਆਂ ਦੂਰੀਆਂ ਨੂੰ ਮਿਟਾ ਕੇ ਇੱਕ ਦੂਜੇ ਨੂੰ ਗਲ਼ੇ ਲਗਾਉਣ ਦਾ ਪਵਿੱਤਰ ਮੌਕਾ ਹੈ ਦੀਵਾਲੀ। ਰਿਸ਼ਤਿਆਂ ਵਿੱਚ ਪਿਆਰ ਦਾ ਦੀਵਾ ਸਦਾ ਬਾਲ਼ੀ ਰੱਖੋ, ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਇਸਤੋਂ ਪਹਿਲਾਂ ਕਿ ਕਿਸੇ ਦਾ ਦਿਲ ਬਦਲੇ, ਆਪਣੀਆਂ ਆਦਤਾਂ ਬਦਲ ਲਓ...
ਪਟਾਕਿਆਂ ਦੇ ਸ਼ੋਰ ਨਾਲੋਂ ਦਿਲਾਂ ਦੀ ਸ਼ਾਂਤੀ ਅਤੇ ਰੌਸ਼ਨੀਆਂ ਦੇ ਨਿੱਘ ਨਾਲ ਆਪਣੀ ਦੀਵਾਲੀ ਨੂੰ ਸੱਚਮੁੱਚ ਖ਼ਾਸ ਅਤੇ ਯਾਦਗਾਰ ਬਣਾਓ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ!
ਜਿਸ ਕੰਮ ਤੋਂ ਰੋਜ਼ੀ-ਰੋਟੀ ਚੱਲ ਰਹੀ ਹੋਵੇ ਜੇ ਉਸਨੂੰ ਹੀ ਬੋਝ ਸਮਝ ਕੇ ਕੰਮ ਕਰੋਗੇ ਤਾਂ ਉਸ ਕੰਮ ਤੋਂ ਕਮਾਏ ਪੈਸੇ ਤੁਹਾਨੂੰ ਕਦੇ ਖੁਸ਼ੀ ਨਹੀਂ ਦੇ ਸਕਦੇ...
ਰੱਬ ਕਰੇ ਤੈਨੂੰ ਇਸ ਦੁਨੀਆ ਦੀ ਹਰ ਵੱਡੀ ਕਾਮਯਾਬੀ ਮਿਲੇ ਤੇ ਆਪਾਂ ਹਮੇਸ਼ਾ ਇਸੇ ਤਰ੍ਹਾਂ ਇਕੱਠੇ ਰਹੀਏ। ਹੈਪੀ ਬਰਥਡੇ ਮੇਰੇ ਪੱਕੇ ਯਾਰ...
ਆਪਣੀ ਜ਼ਿੰਦਗੀ ਦੀ ਕਿਤਾਬ ਦੇ ਪਹਿਲੇ Chapter ਦੀ ਤੁਲਨਾ ਕਦੇ ਵੀ ਕਿਸੇ ਹੋਰ ਦੀ ਜ਼ਿੰਦਗੀ ਦੀ ਕਿਤਾਬ ਦੇ 20ਵੇਂ Chapter ਨਾਲ ਨਾ ਕਰੋ...
Visuals "You May Like"
Captivating images and designs to brighten your day.